19.36C Vancouver
ADS

Aug 19, 2022 12:25 PM - ANI

ਦਿਲਜੀਤ ਦੋਸਾਂਝ ਦੀ ਇਮੋਸ਼ਨਲ ਥ੍ਰਿਲਰ ਫਿਲਮ 'ਜੋਗੀ' ਦੀ ਰਿਲੀਜ਼ ਡੇਟ ਤੋਂ ਉੱਠਿਆ ਪਰਦਾ

Share On
diljit-dosanjhs-next-emotional-thriller-film-jogi-release-date-out
Diljit Dosanjh's next emotional thriller film 'Jogi' release date out (Photo: ANI)

ਦਿਲਜੀਤ ਦੋਸਾਂਝ ਅਤੇ ਮੁਹੰਮਦ ਜ਼ੀਸ਼ਾਨ ਅਯੂਬ ਦੀ ਅਗਲੀ ਇਮੋਸ਼ਨਲ ਥ੍ਰਿਲਰ ਫਿਲਮ 'ਜੋਗੀ' ਦੇ ਮੇਕਰਸ ਨੇ ਫਿਲਮ ਦੇ ਪਹਿਲੇ ਪੋਸਟਰ ਅਤੇ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ।

'ਜੋਗੀ' 16 ਸਤੰਬਰ, 2022 ਤੋਂ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। 'ਸੁਲਤਾਨ' ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਵੱਲੋਂ ਨਿਰਦੇਸ਼ਤ ਇਸ ਫਿਲਮ ਵਿਚ ਕੁਮੁਦ ਮਿਸ਼ਰਾ, ਅਮਾਇਰਾ ਦਸਤੂਰ ਅਤੇ ਹਿਤੇਨ ਤੇਜਵਾਨੀ ਵੀ ਪ੍ਰਮੁੱਖ ਭੂਮਿਕਾਵਾਂ ਵਿਚ ਹਨ।

ਨੈੱਟਫਲਿਕਸ ਨੇ ਇੰਸਟਾਗ੍ਰਾਮ 'ਤੇ ਇਸ ਦਾ ਪੋਸਟਰ ਲਾਂਚ ਕੀਤਾ ਹੈ, ਜਿਸ ਦਾ ਉਸ ਨੇ ਕੈਪਸ਼ਨ ਲਿਖਿਆ, "ਹਿੰਮਤ ਦਾ ਨਾਮ ਜੋਗੀ। ਉਮੀਦ ਦਾ ਨਾਮ ਜੋਗੀ। ਬਹਾਦਰੀ, ਦੋਸਤੀ, ਓਮੀਦ ਤੇ ਹਰ ਚੀਜ਼ ਨਾਲ ਭਰਪੂਰ ਇਹ ਦਿਲਚਸਪ ਕਹਾਣੀ ਵੇਖੋ, 16 ਸਤੰਬਰ ਨੂੰ, ਸਿਰਫ ਨੈੱਟਫਲਿਕਸ 'ਤੇ। !" ਇਹ ਫਿਲਮ 1984 ਦੀ ਪਿੱਠਭੂਮੀ 'ਤੇ ਆਧਾਰਿਤ ਹੈ, ਜਿਸ ਵਿਚ ਮੁਸੀਬਤ ਦੇ ਸਮੇਂ ਸੱਚੀ ਦੋਸਤੀ ਅਤੇ ਹਿੰਮਤ ਦੀ ਕਹਾਣੀ ਦਿਖਾਈ ਗਈ ਹੈ।

ਫਿਲਮ ਵਿਚ ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਦਿਲਜੀਤ ਨੇ ਕਿਹਾ, "ਜੋਗੀ ਦੀ ਭੂਮਿਕਾ ਨਿਭਾਉਣਾ ਸਭ ਤੋਂ ਵਧੀਆ ਅਨੁਭਵਾਂ ਵਿਚੋਂ ਇੱਕ ਰਿਹਾ ਅਤੇ ਮੈਂ ਨੈੱਟਫਲਿਕਸ 'ਤੇ ਆਪਣੇ ਡਿਜੀਟਲ ਡੈਬਿਊ ਨੂੰ ਲੈ ਕੇ ਉਤਸ਼ਾਹਤ ਹਾਂ।" 'ਟਾਈਗਰ ਜ਼ਿੰਦਾ ਹੈ' ਦੇ ਨਿਰਦੇਸ਼ਕ ਨੇ ਕਿਹਾ, "ਜੋਗੀ ਮੇਰੇ ਲਈ ਬਹੁਤ ਖਾਸ ਫਿਲਮ ਹੈ ਅਤੇ 'ਜੋਗੀ' ਦੀ ਭੂਮਿਕਾ ਨਿਭਾਉਣ ਲਈ ਦਿਲਜੀਤ ਤੋਂ ਬਿਹਤਰ ਕੌਣ ਹੈ!

ਇਸ ਵਿਚਕਾਰ ਦਿਲਜੀਤ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਬਾਬੇ ਭੰਗੜੇ ਪਾਉਂਦੇ ਨੇ' ਵਿਚ ਵੀ ਨਜ਼ਰ ਆਉਣਗੇ, ਜੋ ਕਿ 30 ਸਤੰਬਰ, 2022 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਉਨ੍ਹਾਂ ਨਾਲ ਅਦਾਕਾਰਾ ਸਰਗੁਣ ਮਹਿਤਾ ਨੇ ਕੰਮ ਕੀਤਾ ਹੈ। ਉੱਥੇ ਹੀ, ਅਲੀ ਵੀ ਅਦਾਕਾਰ ਸ਼ਾਹਿਦ ਕਪੂਰ ਨਾਲ ਆਪਣੀ ਅਗਲੀ ਐਕਸ਼ਨ ਥ੍ਰਿਲਰ ਫਿਲਮ 'ਬਲੱਡੀ ਡੈਡੀ' 'ਤੇ ਕੰਮ ਕਰ ਰਹੇ ਹਨ। ਇਹ ਫਿਲਮ ਫ੍ਰੈਂਚ ਫਿਲਮ 'ਨੂਟ ਬਲੈਂਚੇ' ਦਾ ਹਿੰਦੀ ਰੂਪਾਂਤਰ ਹੈ।

Latest news

moosewala-murder-case-court-sets-october-9-for-hearing-on-anmol-bishnois-production-warrant
Punjabi

ਮੂਸੇਵਾਲਾ ਕਤਲ ਕੇਸ: ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਮਾਨਸਾ ਦੀ ਸੈਸ਼ਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅਤੇ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ’ਤੇ ਬਹਿਸ ਕਰਨ ਲਈ 9 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
gurnam-bhullar-announces-new-punjabi-film-ve-faqeera-releasing-may-2027
Punjabi

ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ 'ਵੇ ਫਕੀਰਾ' ਦਾ ਐਲਾਨ, ਅਗਲੇ ਸਾਲ ਹੋਏਗੀ ਰਿਲੀਜ਼

ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਦੀ ਸਫ਼ਲਤਾ ਤੋਂ ਬਾਅਦ ਈਸ਼ਾ ਮਾਲਵੀਆ ਅਤੇ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਨਾਂਅ ਹੈ 'ਵੇ ਫਕੀਰਾ'। ਇਹ ਫਿਲਮ ਅਗਲੇ ਸਾਲ ਮਈ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ ਦਾ ਐਲਾਨ ਕਰਦੇ ਹੋਏ ਗਾਇਕ ਗੁਰਨਾਮ ਭੁੱਲਰ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਵੇ ਫਕੀਰਾ' 14 ਮਈ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।" ਸਾਂਝੇ ਕੀਤੇ ਗਏ ਪੋਸਟਰ ਤੋਂ ਇਹ ਫਿਲਮ ਇੱਕ ਪ੍ਰੇਮ ਕਹਾਣੀ ਲੱਗਦੀ ਹੈ।
supreme-court-gives-rajpal-yadav-2-weeks-to-repay-dues
Punjabi

ਸੁਪਰੀਮ ਕੋਰਟ ਵੱਲੋਂ ਰਾਜਪਾਲ ਯਾਦਵ ਨੂੰ ਬਕਾਇਆ ਰਕਮ ਮੋੜਨ ਲਈ 2 ਹਫ਼ਤਿਆਂ ਦਾ ਦਿੱਤਾ ਆਖ਼ਰੀ ਮੌਕਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ।
diljit-dosanjh-announces-ahmedabad-show-on-november-21
Punjabi

ਦਿਲਜੀਤ ਦੋਸਾਂਝ ਨੇ ਕੀਤਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ।
ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link