Nov 9, 2021 11:34 PM -

ਹਾਲ ਹੀ ਵਿੱਚ, ਇੱਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀ 'ਮਿਰਾਸੀ' ਭਾਈਚਾਰੇ ਦੇ ਲੋਕਾਂ 'ਤੇ ਅਣਚਾਹੀਆਂ ਟਿੱਪਣੀਆਂ ਕਰਦਿਆਂ ਦੀ ਇੱਕ ਵੀਡੀਓ ਚਰਚਾ ਵਿੱਚ ਹੈ।
ਵੀਡੀਓ 'ਚ ਦਿਲਪ੍ਰੀਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਮਿਰਾਸੀ ਨਹੀਂ ਹੋਣ ਕਾਰਨ ਲਾਈਵ ਸ਼ੋਅ 'ਚ ਗਾਉਣ ਤੋਂ ਜਾਣੂ ਨਹੀਂ ਹਨ।
ਦਿਲਪ੍ਰੀਤ ਨੇ ਇਹ ਕਿਹਾ "ਇਦਾਂ ਲਾਈਵ ਜਾ ਗਉਣਾ ਮੈਨੂ ਘੱਟ ਆਉਂਦਾ ਏ..ਥੋੜਾ ਜਾ, ਕਿਓੰਕੀ ਸਿੰਗਰ ਥੋਡੀ ਏ। ਮਿਰਾਸੀ ਨਹੀਂ ਨਾ ਹੈਗਾਂ.. ਜੱਟ ਏ"।
ਕਲਾਕਾਰ ਦੀ ਇਹ ਜਾਤੀਵਾਦੀ ਟਿੱਪਣੀ ਬਹੁਤ ਸਾਰੇ ਲੋਕਾਂ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ 'ਮਿਰਾਸੀ' ਭਾਈਚਾਰੇ ਦੇ ਲੋਕ ਹੋਰਾਂ ਵਾਂਗ ਇਨਸਾਨ ਹੀ ਹਨ, ਇਕੱਲੀ ਗਾਇਕੀ ਤੱਕ ਸੀਮਤ ਨਹੀਂ ਹਨ!




