Dec 22, 2021 12:36 AM - Agencies

2016 ਦੇ ਪਨਾਮਾ ਪੇਪਰਜ਼ ਗਲੋਬਲ ਟੈਕਸ ਲੀਕ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ(ਈ ਡੀ) ਨੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਕੋਲੋਂ ਪੰਜ ਘੰਟੇ ਤੋਂ ਵੱਧ ਸਮਾਂ ਪੁੱਛ ਗਿੱਛ ਕੀਤੀ ਹੈ।
ਖ਼ਬਰ ਹੈ ਕਿ ਪੁੱਛਗਿੱਛ ਦੌਰਾਨ ਉਸ ਦੇ ਬਿਆਨਾਂ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਤਹਿਤ ਰਿਕਾਰਡ ਵੀ ਕੀਤਾ ਗਿਆ।
ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਵੱਲੋਂ ਪਨਾਮਾ ਦੀ ਇਕ ਲੀਗਲ ਫਰਮ 'ਮੋਸੇਕ ਫੌਨਸੈਕਾ' ਦੀ ਜਾਂਚ ਕਰਨ 'ਤੇ ਇਸ ਵਿਚ ਬਹੁਤ ਸਾਰੀਆਂ ਮਹਾਨ ਹਸਤੀਆਂ ਅਤੇ ਵਿਸ਼ਵ ਆਗੂਆਂ ਦੇ ਨਾਂ ਸਾਹਮਣੇ ਆਏ ਸਨ ਜਿਨ੍ਹਾਂ ਨੇ ਵਿਦੇਸ਼ਾਂ ਦੀਆਂ ਆਫ਼ਸ਼ੋਰ ਕੰਪਨੀਆਂ ਵਿੱਚ ਕਥਿਤ ਤੌਰ 'ਤੇ ਆਪਣਾ ਧਨ ਲਾਇਆ।
ਐਨਫੋਰਸਮੈਂਟ ਡਾਇਰੈਕਟੋਰੇਟ 2016-17 ਤੋਂ ਬੱਚਨ ਪਰਿਵਾਰ ਦੇ ਇਸ ਕੇਸ ਨਾਲ ਲਿੰਕ ਦੀ ਜਾਂਚ ਕਰ ਰਿਹਾ ਹੈ।




