Jan 5, 2022 8:38 PM - ANI

ਫਿਲਮ ਤੇ ਟੈਲੀਵਿਜ਼ਨ ਪ੍ਰੋਡਿਊਸਰ ਏਕਤਾ ਕਪੂਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਨਾਵਲ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ ਪਰ ਉਹ ਠੀਕ ਠਾਕ ਹੈ।
46 ਸਾਲਾ ਫਿਲਮ ਮੇਕਰ ਨੇ ਇਹ ਗੱਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਉਸ ਨੇ ਕਿਹਾ ਕਿ ਸਾਰੀ ਇਹਤਿਆਤ ਰੱਖਣ ਦੇ ਬਾਵਜੂਦ ਉਸਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ।
ਉਸ ਨੇ ਕਿਹਾ ਕਿ ਉਹ ਠੀਕ ਠਾਕ ਹੈ ਅਤੇ ਗੁਜ਼ਾਰਿਸ਼ ਕਰਦੀ ਹੈ ਕਿ ਜਿਹੜਾ ਕੋਈ ਵੀ ਉਸ ਦੇ ਸੰਪਰਕ ਵਿੱਚ ਆਇਆ ਹੈ ਉਹ ਆਪਣਾ ਟੈਸਟ ਕਰਵਾਏ।
ਸਵੇਰ ਵੇਲੇ ਐਕਟਰ ਪ੍ਰੋਡਿਊਸਰ ਜਾਨ ਅਬਰਾਹਿਮ ਨੇ ਵੀ ਕਿਹਾ ਸੀ ਕਿ ਉਸ ਦਾ ਅਤੇ ਉਸਦੀ ਪਤਨੀ ਇਨਵੈਸਟਮੈਂਟ ਬੈਂਕਰ ਪ੍ਰਿਆ ਰੰਚਲ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ।




