16.05C Vancouver
ADS

Mar 27, 2025 4:52 PM - Connect Newsroom

EXCLUSIVE! ਚੰਨੀ ਨੱਤਾਂ ਅਤੇ ਇੰਦਰਪਾਲ ਮੋਗਾ ਆਖਰੀ ਪਲਾਂ 'ਚ ਦਿਲਜੀਤ ਦੋਸਾਂਝ ਦੀ ਵੀਡੀਓ 'ਅਬੰਰੇਲਾ' ਤੋਂ ਹੋਏ ਬਾਹਰ

Share On
exclusive-channi-nattan-inderjeet-moga-dropped-last-minute-from-diljit-dosanjhs-umbrella-video
While Umbrella stands out as one of Channi Nattan’s well-received tracks, fans may have noticed his absence from its official video.

ਪੰਜਾਬੀ ਸੰਗੀਤ ਉਦਯੋਗ 'ਚ ਚੰਨੀ ਨੱਤਾਂ ਅਤੇ ਇੰਦਰਪਾਲ ਮੋਗਾ 2 ਅਜਿਹੇ ਹਰਮਨ ਪਿਆਰੇ ਕਲਾਕਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਪੇਸ਼ਕਾਰੀ ਲਈ ਪ੍ਰਸ਼ੰਸਕਾਂ ਤੋਂ ਢੇਰ ਸਾਰਾ ਪਿਆਰ ਮਿਲਦਾ ਹੈ। ਪਿਛਲੇ ਦਿਨੀਂ ਕੁਨੈਕਟ ਸਿਨੇ ਨਾਲ ਇਸ ਜੋੜੀ ਦੀ ਇਕ ਵਿਸ਼ੇਸ਼ ਗੱਲਬਾਤ ਹੋਈ, ਜਿਸ 'ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਵੀਡੀਓ ਅਬੰਰੇਲਾ ਦੇ ਸੰਬੰਧ 'ਚ ਕਈ ਖੁਲਾਸੇ ਕੀਤੇ।

'ਅੰਬੇਰਲਾ' ਨੂੰ ਚੰਨੀ ਨੱਤਾਂ ਦੇ ਪ੍ਰਸਿੱਧ ਟਰੈਕਾਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ 'ਅੰਬਰੇਲਾ' ਦੀ ਵੀਡੀਓ 'ਚੋਂ ਉਸ ਦੀ ਗੈਰ-ਹਾਜ਼ਰੀ ਨੂੰ ਨੋਟਿਸ ਕੀਤਾ ਹੋਵੇਗਾ। ਇਸ ਵੀਡੀਓ ਤੋਂ ਬਾਹਰ ਕੀਤੇ ਜਾਣ ਸੰਬੰਧੀ ਗੱਲਬਾਤ ਕਰਦਿਆਂ ਚੰਨੀ ਨੇ ਦੱਸਿਆ ਕਿ ਉਹ ਅਤੇ ਇੰਦਰਪਾਲ ਦੋਵੇਂ ਇਸ ਵੀਡੀਓ ਦਾ ਹਿੱਸਾ ਬਣਨ ਵਾਲੇ ਸਨ। ਇਸ ਗੱਲ ਨੂੰ ਲੈ ਕੇ ਸਾਰੇ ਬਹੁਤ ਖ਼ੁਸ਼ ਹਨ। ਉਨ੍ਹਾਂ ਨੂੰ ਇਸ ਐਲਬਮ 'ਚ ਸ਼ਾਮਲ ਹੋਣਾ ਬੜਾ ਜੋਸ਼ ਭਰਪੂਰ ਲੱਗਦਾ ਸੀ ਅਤੇ ਸ਼ੂਟਿੰਗ ਲਈ ਉਨ੍ਹਾਂ ਨੇ ਆਪਣੇ ਵਿਸ਼ੇਸ਼ ਪਹਿਰਾਵੇ ਵੀ ਖਰੀਦ ਲਏ ਸਨ ਪਰ ਬਾਅਦ 'ਚ ਅਜਿਹੀ ਗਲਤ ਫ਼ਹਿਮੀ ਹੋਈ, ਜਿਸ ਕਾਰਨ ਆਖਲੀ ਪਲਾਂ 'ਚ ਵੀਡੀਓ ਤੋਂ ਬਾਹਰ ਕਰ ਦਿੱਤਾ ਗਿਆ।

ਚੰਨੀ ਦਾ ਕਹਿਣਾ ਹੈ ਕਿ ਕਿਸੇ ਨੇ ਉਨ੍ਹਾਂ ਨੇ ਖ਼ਿਲਾਫ਼ ਦਿਲਜੀਤ ਦੀ ਟੀਮ ਕੋਲ ਝੂਠ ਬੋਲਿਆ ਅਤੇ ਚੁੰਗਲੀਆਂ ਲਾਈਆਂ। ਜਿਸ ਕਰਕੇ ਉਨ੍ਹਾਂ ਨੂੰ ਪਾਸੇ ਹਟਾ ਦਿੱਤਾ ਗਿਆ। ਅਜਿਹਾ ਵਾਪਰਣ ਦੇ ਬਾਵਜੂਦ ਦੋਵੇਂ ਵੀਡੀਓ ਲਈ ਖਰੀਦੇ ਪਹਿਰਾਵੇ 'ਚ ਸੈਟ 'ਤੇ ਮੌਜੂਦ ਰਹੇ। ਮਾਮਲਾ ਕਾਫ਼ੀ ਨਿਰਾਸ਼ਾਜਨਕ ਸੀ ਪਰ ਫਿਰ ਅਚਾਨਕ ਦਿਲਜੀਤ ਨੇ ਦੋਹਾਂ ਨਾਲ ਸੰਪਰਕ ਕੀਤਾ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

'ਅੰਬਰੇਲਾ' ਦੀ ਕਹਾਣੀ ਨਾਂ ਸਿਰਫ ਅਚਨਚੇਤ ਲੱਗਣ ਵਾਲੇ ਝਟਕਿਆਂ 'ਤੇ ਰੋਸ਼ਨੀ ਪਾਉਂਦੀ ਹੈ ਸਗੋਂ ਦਿਲਜੀਤ ਦੋਸਾਂਝ ਦੀ ਚੀਜ਼ਾਂ ਨੂੰ ਠੀਕ ਕਰਨ ਦੀ ਇੱਛਾ ਸ਼ਕਤੀ ਨੂੰ ਵੀ ਦਰਸਾਉਂਦੀ ਹੈ।

Latest news

kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link