13.65C Vancouver
ADS

Jan 31, 2025 11:29 AM - Connect Newsroom

EXCLUSIVE! 'ਜੋ ਜੀਤਾ ਵਹੀ ਸਿਕੰਦਰ' ਦੇ ਰੀਮੇਕ ਲਈ ਆਲਿਆ ਨੇ ਸੁਪਰ ਸਿਤਾਰਿਆਂ ਦੀ ਛੇੜੀ ਚਰਚਾ

Share On
exclusive-heres-alaya-fs-dream-cast-for-jo-jeeta-wohi-sikandar-remake
Alaya, visibly excited by the question, took a moment to think before making her picks. For Aamir Khan’s role (Sanju), she suggested Ishaan Khatter, Vedang Raina, or Agastya Nanda as strong contenders.

ਅਭਿਨੇਤਰੀ ਆਲਿਆ (ਐਫ) ਨੂੰ ਉਸ ਦੀ ਤੇਜ਼ ਬੁੱਧੀ ਅਤੇ ਆਕਰਸ਼ਨ ਲਈ ਜਾਣਿਆ ਜਾਂਦਾ ਹੈ। ਬੇਦੀ ਪਰਿਵਾਰ 'ਚ ਪੈਦਾ ਹੋਈ ਅਮਰੀਕਨ ਅਭਿਨੇਤਰੀ ਆਲਿਆ ਨੇ ਪਿਛਲੇ ਦਿਨੀਂ ਕੁਨੈਕਟ ਸਿਨੇ ਲਈ ਫਰੀਦੂਨ ਸ਼ਹਿਰਯਾਰ ਨਾਲ ਇਕ ਵਿਸ਼ੇਸ਼ ਗੱਲਬਾਤ 'ਚ ਆਪਣੀ ਮਾਂ ਪੂਜਾ ਬੇਦੀ ਦੀ ਫ਼ਿਲਮ 'ਜੋ ਜੀਤਾ ਵਹੀ ਸਿਕੰਦਰ' ਬਾਰੇ ਕਈ ਖ਼ੁਲਾਸੇ ਕੀਤੇ। ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਉਹ ਬੜੀ ਉਤਸ਼ਾਹਿਤ ਹੈ ਅਤੇ ਉਸ ਸੰਬੰਧੀ ਕਈ ਸੁਪਨੇ ਬੁਣ ਰਹੀ ਹੈ।

ਉਸ ਦਾ ਕਹਿਣਾ ਹੈ ਕਿ ਆਮਿਰ ਖਾਨ (ਸੰਜੂ ਦੀ ਭੂਮਿਕਾ ਲਈ ਉਸ ਦੇ ਮਨ 'ਚ ਈਸ਼ਾਨ ਖੱਟਰ, ਵੇਦਾਂਗ ਰੈਨਾ, ਜਾਂ ਅਗਸਤਿਆ ਨੰਦਾ ਬੜੇ ਮਜ਼ਬੂਤ ਦਾਅਵੇਦਾਰ ਹਨ। ਆਪਣੀ ਮਾਂ ਦੇ ਕਿਰਦਾਰ ਦੇਵਿਕਾ ਸੰਬੰਧੀ ਉਹ ਮਹਿਸੂਸ ਕਰਦੀ ਹੈ ਕਿ ਜਾਨ੍ਹਵੀ ਕਪੂਰ ਅਤੇ ਸ਼ਰਵਰੀ ਪੂਰੀ ਤਰ੍ਹਾਂ ਫ਼ਿਟ ਰਹਿਣਗੀਆਂ।

ਗੱਲਬਾਤ ਨੂੰ ਇਕ ਦਿਲਚਸਪ ਮੋੜ ਦਿੰਦਿਆਂ ਆਲਿਆ ਨੇ ਬੜੇ ਵਿਸ਼ਵਾਸ ਨਾਲ ਖ਼ੁਦ ਨੂੰ ਅੰਜਲੀ ਦੇ ਕਿਰਦਾਰ ਲਈ ਪੇਸ਼ ਕੀਤਾ। ਜਿਹੜੀ ਭੂਮਿਕਾ ਪਹਿਲਾਂ ਬਣ ਚੁੱਕੀ 'ਜੋ ਜੀਤਾ ਵਹੀ ਸਿਕੰਦਰ' 'ਚ ਆਇਸ਼ਾ ਜੁਲਕਾ ਵਲੋਂ ਨਿਭਾਈ ਗਈ ਸੀ। ਸਟਾਰ ਕਾਸਟ ਬਾਰੇ ਆਲ਼ਿਆ ਦੀ ਅਜਿਹੀ ਚੋਣ ਸਾਬਤ ਕਰਦੀ ਹੈ ਕਿ ਉਸ ਨੂੰ ਇਸ ਫ਼ਿਲਮ ਪ੍ਰਤੀ ਡੂੰਘੀ ਦਿਲਚਸਪੀ ਹੈ। ਆਲਿਆ ਨਾਲ ਹੋਈ ਗੱਲਬਾਤ ਦੇ ਹੋਰ ਵੇਰਵਿਆਂ ਅਤੇ ਮਜ਼ੇਦਾਰ ਕਿੱਸਿਆਂ ਲਈ ਕੁਨੈਕੁਟ ਸਿਨੇ ਦੇ ਯੂ -ਟਿਊਬ ਚੈਨਲ 'ਤੇ ਆਲਿਆ ਦੀ ਇੰਟਰਵਿਊ ਦੇਖ ਸਕਦੇ ਹੋ।

Latest news

sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link