16.3C Vancouver
ADS

Nov 11, 2025 4:50 AM - Connect Newsroom - Jasmine Singh

ਅਦਾਕਾਰ ਧਰਮਿੰਦਰ ਦਿਓਲ ਦੀ ਹਾਲਤ ਸਥਿਰ, ਪਰਿਵਾਰ ਨੇ ਅਫ਼ਵਾਹਾਂ ਦਾ ਕੀਤਾ ਖੰਡਨ

Share On
family-denies-rumours-about-actor-dharmendras-health-says-condition-is-stable
Several unverified reports claimed the 89-year-old actor was in critical condition and on ventilator support. (Photo: Instagram/Dharmendra Deol)

ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਅਤੇ ਹੀਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦਿਓਲ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਇਸ ਦੌਰਾਨ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਅਤੇ ਚਰਚਿਆਂ ਦਾ ਬਾਜ਼ਾਰ ਗਰਮ ਹੈ।

ਕਿਸੇ ਖਬਰ ਵਿੱਚ ਇਹ ਦੱਸਿਆ ਗਿਆ ਹੈ ਕਿ ਧਰਮਿੰਦਰ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਜਾ ਰਿਹਾ ਹੈ। ਜਦੋਂ ਕਿ ਧਰਮਿੰਦਰ ਦੇ ਬੇਟੇ ਬੌਬੀ ਦਿਓਲ ਨੇ ਇਸ ਖਬਰ ਦਾ ਖੰਡਨ ਕੀਤਾ ਹੈ। ਇਸ ਦੌਰਾਨ ਕੁਝ ਚੈਨਲਾਂ ਅਤੇ ਮੀਡੀਆ ਨੇ ਅਭਿਨੇਤਾ ਬਾਰੇ ਕੁਝ ਮੰਦਭਾਗੀਆਂ ਖਬਰਾਂ ਵੀ ਚਲਾ ਦਿੱਤੀਆਂ ਜਦੋਂ ਕਿ ਹੋਰ ਖਬਰਾਂ ਵਿੱਚ ਇਨ੍ਹਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਦੀ ਹਾਲਤ ਸਥਿਰ ਹੈ ਅਤੇ ਉਹ ਜ਼ੇਰੇ ਇਲਾਜ ਹੈ।

ਇਸ ਦੌਰਾਨ ਫਿਲਮ ਉਦਯੋਗ ਅਤੇ ਦੇਸ਼ ਭਰ ਦੇ ਸਿਆਸੀ ਸਮਾਜਿਕ ਖੇਤਰਾਂ ਵਿੱਚ ਧਰਮਿੰਦਰ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਦੀ ਸਿਲਸਿਲਾ ਵੀ ਜਾਰੀ ਹੈ। ਕੁਨੈਕਟ ਐਫ ਐਮ ਆਪਣੇ ਪਾਠਕਾਂ ਨੂੰ ਇਸ ਸੰਬੰਧ ਵਿੱਚ ਤਾਜ਼ਾ ਤਰੀਨ ਖਬਰਾਂ ਤੋਂ ਜਾਣੂੰ ਕਰਵਾਉਂਦਾ ਰਹੇਗਾ ਅਤੇ ਠੀਕ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਂਦਾ ਰਹੇਗਾ।

Latest news

sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link