Jan 7, 2022 7:42 PM - ANI

ਤੇਜ਼ੀ ਨਾਲ ਵੱਧ ਰਹੇ ਓਮੀਕ੍ਰੋਨ ਵੇਰੀਂਅਟ ਦੇ ਮੱਦੇਨਜ਼ਰ 2022 ਦਾ ਗ੍ਰੈਮੀ ਅਵਾਰਡ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ।
'ਪੀਪਲ' ਮੈਗਜ਼ੀਨ ਮੁਤਾਬਕ ਸੰਗੀਤ ਦੇ ਖੇਤਰ ਵਿਚ ਵਧੀਆ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਦਿੱਤਾ ਜਾਣ ਵਾਲਾ ਇਹ ਐਵਾਰਡ ਸਮਾਗਮ ਅਗਲੇ ਐਲਾਨ ਤਕ ਅੱਗੇ ਪਾ ਦਿੱਤਾ ਗਿਆ ਹੈ।ਇਹ ਜਾਣਕਾਰੀ ਬੁੱਧਵਾਰ ਨੂੰ ਗ੍ਰੈਮੀ ਅਵਾਰਡ ਅਕੈਡਮੀ ਅਤੇ ਸੀਬੀਐੱਸ ਨੇ ਸਾਂਝੇ ਤੌਰ 'ਤੇ ਜਾਰੀ ਕੀਤੀ। ਇਸ ਸਮਾਗਮ ਦੀ ਅਗਲੀ ਤਰੀਕ ਬਾਰੇ ਅਜੇ ਕੁਝ ਤੈਅ ਨਹੀਂ ਹੈ।
ਓਮੀਕੋ੍ਰਨ ਦੇ ਵਧ ਰਹੇ ਪ੍ਰਭਾਵ ਕਾਰਨ ਹੋਰ ਵੀ ਕਈ ਮਹੱਤਵਪੂਰਨ ਸਮਾਗਮ ਅੱਗੇ ਪਾ ਦਿੱਤੇ ਗਏ ਹਨ।ਚਰਚਿਤ ਕ੍ਰਿਟਿਕਸ ਚੁਆਇਸ ਐਵਾਰਡ, ਦ ਗਵਰਨਰਜ਼ ਐਵਾਰਡ ਅਤੇ ਏ. ਐੱਫ. ਆਈ. ਐਵਾਰਡ ਸਮਾਰੋਹ ਵੀ ਅੱਗੇ ਪਾ ਦਿੱਤੇ ਗਏ ਹਨ। ਇਸੇ ਤਰ੍ਹਾਂ 'ਬੈਫਟਾ਼ ਟੀ ਪਾਰਟੀ', 'ਹਾਓ ਆਈ ਮੈੱਟ ਯੂਅਰ ਫਾਦਰ' ਅਤੇ 'ਪੀਸਮੇਕਰ' ਦੇ ਪ੍ਰੀਮੀਅਰ ਈਵੈਂਟ ਵੀ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਅਗਲੇ ਐਲਾਨ ਤੱਕ ਕੈਂਸਲ ਕਰ ਦਿੱਤੇ ਗਏ ਹਨ।




