Jan 12, 2022 8:51 PM - Agencies

ਲੰਮੇ ਸਮੇਂ ਤੋਂ ਚੱਲ ਰਿਹਾ ਮੈਡੀਕਲ ਡ੍ਰਾਮਾ 'ਗ੍ਰੇਅ ਅਨਾਟਮੀ' ਸਿਰੀਜ਼ ਦਾ 19ਵਾਂ ਸੀਜ਼ਨ ਆ ਰਿਹਾ ਹੈ। ਇਸ ਸੰਬੰਧੀ ਨਿਰਮਾਤਾ ਅਤੇ ਲੀਡ ਹੀਰੋ ਐਲਨ ਪੈਂਪੀਓ ਵਿਚ ਡੀਲ ਹੋ ਗਈ ਹੈ।
ਪੈਂਪੀਓ ਏਬੀਸੀ ਸ਼ੋਅ ਦੇ ਨਵੇਂ ਸੀਜ਼ਨ ਵਿਚ ਆਪਣੇ ਸਾਥੀ ਕਲਾਕਾਰਾਂ ਚੰਦਰ ਵਿਲਸਨ ਅਤੇ ਜੇਮਸ ਪਿੰਕੇਸ ਜੂਨੀਅਰ ਨਾਲ ਵਾਪਸੀ ਕਰਨ ਜਾ ਰਹੀ ਹੈ। ਸ਼ੋਂਡਾ ਰਾਈਮਜ਼ ਇਸ ਸ਼ੋਅ ਦੇ ਕਾਰਜਕਾਰੀ ਨਿਰਮਾਤਾ ਹਨ।
*ਦ ਹਾਲੀਵੁੱਡ' ਰਿਪੋਰਟਰ ਦੇ ਮੁਤਾਬਕ ਬਾਅਦ ਵਿਚ ਜੋੜੀ ਨੇ ਮਈ 2021 ਵਿਚ ਕਈ ਸਾਲ ਦੇ ਸਮਝੌਤੇ ਕੀਤੇ, ਜਦੋਂ ਟੈਨੀਵਿਜ਼ਨ ਦੇ ਸਭ ਤੋਂ ਲੰਮੇ ਸਮੇਂ ਤਕ ਚੱਲਣ ਵਾਲੇ ਇਸ ਪ੍ਰਾਈਮਟਾਈਮ ਮੈਡੀਕਲ ਡ੍ਰਾਮਾ ਨੂੰ 18ਵੇਂ ਸੀਜ਼ਨ ਲਈ ਚੁਣਿਆ ਗਿਆ ਸੀ।




