Jan 14, 2022 11:05 PM - Agencies

ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਸੁੰਦਰੀ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਮੁੜ ਖਬਰਾਂ 'ਚ ਹੈ।
ਇਸ ਬਾਰੇ ਕਿਆਸਅਰਾਈਆਂ ਨੇ ਕਿ ਸੁਸ਼ਮਿਤਾ ਆਪਣਾ ਤੀਜਾ ਬੱਚਾ ਗੋਦ ਲੈ ਰਹੀ ਹੈ ਜੋ ਕਿ ਇਕ ਲੜਕਾ ਹੈ।ਉਸ ਦੇ ਪਹਿਲੇ ਬੱਚੇ ਰਿਨੀ ਤੇ ਅਲੀਸ਼ਾ ਨੇ।
ਬੁੱਧਵਾਰ ਸ਼ਾਮ ਨੂੰ ਇਕ ਫਰੀਲਾਂਸ ਫੋਟੋਗ੍ਰਾਫਰ ਨੇ ਉਸ ਨੂੰ ਆਪਣੀਆਂ ਦੋ ਧੀਆਂ ਅਤੇ ਇਕ ਇਕ ਲੜਕੇ ਨਾਲ ਦੇਖਿਆ ਜਿਸ ਨੇ ਪੀਲੀ ਡ੍ਰੈੱਸ ਪਾਈ ਹੋਈ ਸੀ।ਸੁਸ਼ਮਿਤਾ ਨੇ ਕਾਲੀ ਟੀ-ਸ਼ਰਟ ਨਾਲ ਨੀਲੀ ਡੈਨਿਮ ਪਾਈ ਹੋਈ ਸੀ।
ਸਿਰ ਤੇ ਕਾਲੇ ਟੈਜ਼ਲਜ਼ ਵਾਲੀ ਲਾਲ ਕੈਪ ਪਾਈ ਉਹ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਸੀ।
ਪਰਿਵਾਰ ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਅਤੇ ਅਫ਼ਵਾਹਾਂ ਨੇ ਕਿ ਵੀਡੀਓ ਅਤੇ ਤਸਵੀਰਾਂ ਵਿਚਲਾ ਲੜਕਾ ਸੁਸ਼ਮਿਤਾ ਦਾ ਬੇਟਾ ਹੈ।




