Jan 6, 2022 8:42 PM -

ਜਾਪਦਾ ਹੈ ਕਿ ਮਕਬੂਲ ਸ਼ੋਅ 'ਮਨੀ ਹਾਈਸਟ' ਵਿਚ ਸ਼ਾਨਦਾਰ ਅਦਾਕਾਰੀ ਲਈ ਪ੍ਰਸਿੱਧ ਸਪੈਨਿਸ਼ ਅਦਾਕਾਰਾ ਈਸਥਰ ਅਕੈਬੋ ਭਾਰਤੀ ਸੱਭਿਆਚਾਰ ਨੂੰ ਬੇਹੱਦ ਪਸੰਦ ਕਰਦੀ ਹੈ।
ਇੰਟਰਨੈੱਟ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਘਰ ਦੀ ਉਸ ਕੰਧ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ, ਜਿਸ ਉੱਤੇ ਭਗਵਾਨ ਗਣੇਸ਼ ਦੀ ਵਿਸ਼ਾਲ ਤਸਵੀਰ ਬਣੀ ਹੋਈ ਹੈ। ਹੈਰਾਨੀ ਹੋਈ ਨਾ?
ਖ਼ਬਰਾਂ ਮੁਤਾਬਕ ਇਹ ਵਾਇਰਲ ਤਸਵੀਰਾਂ ਈਸਥਰ ਦੇ ਹਾਲ ਹੀ ਵਿਚ ਲਾਈਵ ਇੰਸਟਾਗ੍ਰਾਮ ਅਤੇ ਸਨੈਪਸ਼ੌਟ ਹਨ।
ਜਿ਼ਕਰਯੋਗ ਹੈ ਕਿ ਈਸਥਰ ਨੇ 'ਮਨੀ ਹਾਈਸਟ' ਵਿਚ ਮੋਨਿਕਾ ਗੈਜ਼ਟੈਂਬਾਈਡ (ਸਟੌਕਹੌਮ) ਦਾ ਕਿਰਦਾਰ ਨਿਭਾਇਆ ਹੈ।




