Jan 6, 2022 8:39 PM - ANI

'ਟੁੰਬਾਡ' ਫਿ਼ਲਮ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੋਹਮ ਸ਼ਾਹ ਨੇ ਬੁੱਧਵਾਰ ਨੂੰ 'ਟੁੰਬਾਡ-2' ਦੇ ਨਿਰਮਾਣ ਬਾਰੇ ਇਸ਼ਾਰਾ ਕੀਤਾ ਹੈ। ਸੋਹਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਮਿਥਿਹਾਸਕ-ਹੌਰਰ ਫਿ਼ਲਮ ਦੇ ਨਿਰਮਾਤਾ ਨਾਲ ਇਕ ਤਸਵੀਰ ਸਾਂਝੀ ਕੀਤੀ।
ਤਸਵੀਰ ਦੇ ਨਾਲ ਉਸ ਨੇ ਲਿਖਿਆ ਸੀ- ''ਟੁੰਬਾਡ ਟੀਮ ਫਿਰ ਇਕੱਠੀ, ਪਰ ਅਸੀਂ ਕੀ ਬਣਾਉਣ ਜਾ ਰਹੇ ਹਾਂ?# ਅੰਦਾਜ਼ਾ ਲਾਓ!"
ਕੱਲ੍ਹ ਸੋਹਮ ਨੇ ਨੀਲਾ ਮਾਸਕ ਪਹਿਨੀ ਆਪਣੀ ਇਕ ਤਸਵੀਰ ਸਾਂਝੀ ਕੀਤੀ।
2018 ਦੀ ਹਿੱਟ ਫਿ਼ਲਮ 'ਟੁੰਬਾਡ' ਦਾ ਨਿਰਦੇਸ਼ਨ ਰਾਹੀ ਅਨਿਲ ਬਰਵੇ ਨੇ ਕੀਤਾ ਸੀ।




