Aug 23, 2022 1:07 AM - Agencies

'ਸ਼ੇਰਸ਼ਾਹ' ਦੀ ਮੁੱਖ ਅਦਾਕਾਰੀ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਚੁੱਪ-ਚੁਪੀਤੇ ਕਥਿਤ ਰੋਮਾਂਸ ਨੂੰ ਲੈ ਕੇ ਅਫਵਾਹਾਂ ਫੈਲਾਉਣ ਵਾਲਿਆਂ ਦਾ ਹਜ਼ੂਮ ਉਮੜ ਪਿਆ ਹੈ। ਕਿਆਰਾ ਨੇ ਹਾਲ ਹੀ ਵਿਚ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਵਿਚ ਸਿਧਾਰਥ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਖੁਲਾਸਾ ਕੀਤਾ ਹੈ।
'ਕੌਫੀ ਵਿਦ ਕਰਨ' ਸ਼ੋਅ ਦੇ ਸੀਜ਼ਨ 7 ਦੇ ਅੱਠਵੇਂ ਐਪੀਸੋਡ ਵਿਚ ਕਿਆਰਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਅਤੇ ਸਿਧਾਰਥ ਵਿਚਾਲੇ ਦੋਸਤੀ ਤੋਂ ਜ਼ਿਆਦਾ ਰਿਸ਼ਤਾ ਹੈ।
ਇਸ ਐਪੀਸੋਡ ਵਿਚ ਜਦੋਂ ਕਰਨ ਵਿਆਹ 'ਤੇ ਸਵਾਲ ਪੁੱਛਦੇ ਹਨ ਤਾਂ ਕਿਆਰਾ ਨੇ ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ ਦੱਸਿਆ ਕਿ ਉਹ ਵਿਆਹ ਵਿਚ ਵਿਸ਼ਵਾਸ ਕਰਦੀ ਹੈ।
ਉਨ੍ਹਾਂ ਕਿਹਾ, "ਮੈਂ ਆਪਣੇ ਆਸਪਾਸ ਸੋਹਣੇ ਵਿਆਹ ਦੇਖੇ ਹਨ ਅਤੇ ਮੈਂ ਆਪਣੀ ਜ਼ਿੰਦਗੀ ਵਿਚ ਵੀ ਅਜਿਹਾ ਹੁੰਦਾ ਦੇਖ ਰਹੀ ਹਾਂ ਪਰ ਮੈਂ ਇਹ ਨਹੀਂ ਦੱਸਾਂਗੀ ਕਿ ਇਹ ਕਦੋਂ ਹੋਣ ਵਾਲਾ ਹੈ।"
ਇਸ ਨੂੰ ਲਗਭਗ ਪੱਕਾ ਮੰਨਦੇ ਹੋਏ ਕਰਨ ਅਤੇ ਸ਼ਾਹਿਦ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਵਿਆਹ ਹੋਵੇਗਾ ਤਾਂ ਉਹ 'ਡੋਲਾ ਰੇ ਡੋਲਾ' ਗਾਣੇ 'ਤੇ ਇਕੱਠੇ ਡਾਂਸ ਕਰਨਗੇ ਅਤੇ ਆਪਣੇ ਇਨਵੀਟੇਸ਼ਨ ਨੂੰ ਕਨਫਰਮ ਕਰਨਗੇ।




