16.75C Vancouver
ADS

Oct 15, 2025 4:29 PM - Connect Newsroom

ਦੋਸਤੀ ਪਾਲਣ ਵਾਲਾ ਕ੍ਰਿਕਟ ਪ੍ਰੇਮੀ ਕਲਾਕਾਰ: ਜੱਸੀ ਗਿੱਲ

Share On
jassie-gill-on-unbreakable-friendships-fatherhood-and-his-undying-love-for-cricket-a-heartfelt-reunion-in-canada
In a freewheeling interview, Jassie opened up about the constants in his life friendships, family, and cricket.

ਇਹ ਬਿਲਕੁਲ ਕਿਸੇ ਪੰਜਾਬੀ ਫਿਲਮ ਦੇ ਦ੍ਰਿਸ਼ ਵਾਂਗ ਸੀ ਕਿ ਪੁਰਾਣੇ ਮਿੱਤਰ 8-9 ਸਾਲ ਦੇ ਵਕਫੇ ਬਾਅਦ ਫਿਰ ਆਪਸ ਵਿੱਚ ਜੁੜ ਬੈਠੇ ਹੋਣ। ਕੈਨੇਡਾ ਸੁਪਰ 60 ਕ੍ਰਿਕਟ ਆਯੋਜਨ ਦੌਰਾਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਪੇਸ਼ਕਾਰੀ ਦੇ ਰਿਹਾ ਸੀ। ਉਸ ਦੀ ਦਿਲ ਟੁੰਬਵੀਂ ਆਵਾਜ਼ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੀ ਸੀ ਅਤੇ ਇਸ ਦੌਰਾਨ ਉੱਥੇ ਪੁਰਾਣੀਆਂ ਯਾਦਾਂ ਅਤੇ ਹਾਸਿਆਂ ਦੇ ਦੌਰ ਵੀ ਸ਼ੁਰੂ ਹੋ ਗਏ। ਵਾਕਿਆ ਬੀ.ਸੀ. ਪੈਲਸ ਵੈਨਕੂਵਰ ਦਾ ਹੈ।

ਜੱਸੀ ਨੇ ਇਕ ਖੁੱਲ੍ਹੀ ਗੱਲਬਾਤ ਵਿੱਚ ਦੱਸਿਆ ਕਿ ਆਪਣੇ ਜੀਵਨ ਵਿੱਚ ਉਹ ਆਪਣੀ ਦੋਸਤੀ ਪਰਿਵਾਰ ਅਤੇ ਕ੍ਰਿਕਟ ਨੂੰ ਬਹੁਤ ਪਿਆਰ ਕਰਦਾ ਹੈ। ਜੱਸੀ ਦਾ ਕਹਿਣਾ ਹੈ ਕਿ ਇਹ ਕੋਈ ਗੁੱਝਾ ਭੇਦ ਨਹੀਂ ਕਿ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਹੈ। ਹੁਣ ਬੱਬਲ, ਪ੍ਰਭ ਅਤੇ ਮੈਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਕ੍ਰਿਕਟ ਨੂੰ ਹੋਰ ਜ਼ਿਆਦਾ ਸਮਾਂ ਦੇਵਾਂਗੇ।

ਸੰਗੀਤ ਅਤੇ ਅਦਾਕਾਰੀ ਦੇ ਰੁਝੇਵਿਆਂ ਭਰੇ ਸਮੇਂ ਦੋਸਤਾਂ ਪ੍ਰਤੀ ਉਸ ਦਾ ਵਤੀਰਾ ਕਦੇ ਤਬਦੀਲ ਨਹੀਂ ਹੁੰਦਾ। ਉਹ ਕਈ ਸਾਲਾਂ ਤੋਂ ਇਕੋ ਜਿਹਾ ਰਿਹਾ ਹੈ। ਹਕੀਕਤ ਇਹ ਵੀ ਹੈ ਕਿ ਉਸ ਨੂੰ ਆਪਣੀ ਦੋਸਤਾਨਾਂ ਸੰਬੰਧਾਂ ਉੱਤੇ ਬੜਾ ਮਾਣ ਹੈ। ਉਹ ਆਖਦਾ ਹੈ ਇਹ ਕਦੇ ਤਬਦੀਲ ਨਹੀਂ ਹੋਵੇਗਾ। ਸਾਡੇ ਵਿੱਚ ਦੋਸਤਾਂ ਸਦਕਾ ਹੀ ਜੀਵਨ ਹਮੇਸ਼ਾ ਧੜਕਦਾ ਰਹਿੰਦਾ ਹੈ।

ਬੱਬਲ ਰਾਏ ਅਤੇ ਪ੍ਰਭ ਗਿੱਲ ਬੜੇ ਲੰਮੇ ਸਮੇਂ ਤੋਂ ਉਸ ਦੇ ਨਾਲ ਹਿੱਕ ਤਾਣ ਕੇ ਖੜੇ ਰਹੇ ਹਨ ਅਤੇ ਹੁਣ ਇਹ ਸੰਬੰਧ ਦੋਸਤੀ ਦੀ ਸੱਚੀ ਮਿਸਾਲ ਬਣ ਗਏ ਹਨ। ਜੱਸੀ ਗਿੱਲ ਨੇ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਸੱਚੀ ਮਿੱਤਰਤਾ ਆਪਣੀ ਧੀ ਨਾਲ ਸਮਾਂ ਗੁਜਾਰਣ ਅਤੇ ਕ੍ਰਿਕਟ ਦਾ ਆਨੰਦ ਮਾਨਣ ਨੂੰ ਤਰਜੀਹ ਦਿੰਦਾ ਹੈ।

Latest news

sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link