Oct 25, 2021 11:16 PM -

ਅਭਿਨੇਤਰੀ ਕੰਗਨਾ ਰਣੌਤ ਲਈ 25 ਅਕਤੂਬਰ, 2021 ਦਾ ਦਿਨ, ਇੱਕ ਯਾਦਗਾਰ ਦਿਨ ਰਹੇਗਾ ਕਿਉਂਕਿ ਉਨ੍ਹਾਂ ਨੂੰ ਇਸ ਦਿਨ ਆਪਣਾ ਚੌਥਾ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਾਪਤ ਹੋਇਆ ਹੈ।
ਕੰਗਨਾ ਨੂੰ 'ਮਣੀਕਰਨਿਕਾ: ਕੁਈਨ ਆਫ ਝਾਂਸੀ' ਅਤੇ 'ਪੰਗਾ' ਚ ਉਨ੍ਹਾਂ ਦੀ ਅਦਾਕਾਰੀ ਲਈ ਸਰਵੋਤਮ ਅਭਿਨੇਤਰੀ ਦਾ ਐਵਾਰਡ ਮਿਲਿਆ ਹੈ।
ਕੰਗਨਾ ਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਚ ਲਿਖਿਆ- "ਮੈਂ ਅੱਜ ਦੇਸ਼ ਦੇ ਸਭ ਤੋਂ ਉੱਚੇ ਕਲਾਕਾਰੀ ਸੰਬੰਧਤ ਸਨਮਾਨ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ .... ਰਾਸ਼ਟਰੀ ਪੁਰਸਕਾਰ ਲਈ "। ਕੰਗਨਾ ਦਾ ਇਹ ਚੌਥਾ ਨੈਸ਼ਨਲ ਐਵਾਰਡ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਫ਼ਿਲਮ 'ਫੈਸ਼ਨ' ਚ ਨਿਭਾਈ ਭੂਮਿਕਾ ਲਈ ਸਰਬੋਤਮ ਸਹਾਇਕ ਅਭਿਨੇਤਰੀ ਦਾ ਐਵਾਰਡ ਅਤੇ 'ਕੁਈਨ' ਅਤੇ "ਤੰਨੂ ਵੈਡਸ ਮੰਨੂ ਰਿਟਰਨਜ਼' ਲਈ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਮਿਲੇ ਸਨ।




