Oct 4, 2022 12:30 PM - Agencies

ਸੈਲੀਬ੍ਰਿਟੀਜ਼ ਨਾਲ ਸੈਲਫੀ ਲੈਣ ਲਈ ਜਨਤਕ ਥਾਵਾਂ 'ਤੇ ਅਕਸਰ ਲੋਕ ਉਨ੍ਹਾਂ ਦਾ ਆਦਰ-ਸਨਮਾਨ ਦੇਖੇ ਬਿਨਾਂ ਉਨ੍ਹਾਂ ਨੂੰ ਘੇਰ ਲੈਂਦੇ ਹਨ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਵੀ ਹਾਲ ਹੀ ਵਿਚ ਮੁੰਬਈ ਏਅਰਪੋਰਟ 'ਤੇ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ।
ਜਦੋਂ ਕਰੀਨਾ ਏਅਰਪੋਰਟ 'ਤੇ ਦਾਖਲ ਹੋ ਰਹੀ ਸੀ ਤਾਂ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਤਸਵੀਰ ਖਿੱਚਣ ਦੀ ਜਦੋ-ਜਹਿਦ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਕਰੀਨਾ ਨੂੰ ਧੱਕਾ ਦੇ ਦਿੱਤਾ। ਇੱਕ ਨੇ ਤਾਂ ਉਨ੍ਹਾਂ ਦੇ ਮੋਢੇ 'ਤੇ ਹੱਥ ਰੱਖਣ ਤੱਕ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਕਰੀਨਾ ਏਅਰਪੋਰਟ ਵੱਲ ਜਾਂਦੇ ਹੋਏ ਸ਼ਾਂਤ ਰਹੀ ਪਰ ਇੱਕ ਸਮੇਂ ਤਾਂ ਕਰੀਨਾ ਕਾਫ਼ੀ ਅਸਹਿਜ ਨਜ਼ਰ ਆ ਰਹੀ ਸੀ। ਪ੍ਰਸ਼ੰਸਕਾਂ ਦੀ ਭੀੜ ਨਾਲ ਘਿਰੀ ਕਰੀਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਗਈਆਂ, ਜਿਸ ਨਾਲ ਨੈਟੀਜ਼ਨ ਗੁੱਸੇ ਵਿਚ ਹਨ।




