Jan 29, 2022 12:41 AM - ANI

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਨੇਨੇ ਦੀ ਚਮਕ ਦਮਕ ਵਾਲੀ ਦੁਨੀਆਂ ਸਬੰਧੀ ਸਟੋਰੀ 'ਦਾ ਫੇਮ ਗੇਮ' ਸੀਰੀਜ਼ ਦਾ ਪ੍ਰੀਮੀਅਰ ਨੈੱਟਫਲਿਕਸ 'ਤੇ 25 ਫਰਵਰੀ ਨੂੰ ਹੋਵੇਗਾ ਇਹ ਕਰਨ ਜੌਹਰ ਦੀ ਧਰਮੈਟਿਕ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ।
ਮਾਧੁਰੀ ਇਸ ਵਿੱਚ ਅਨਾਮਿਕਾ ਆਨੰਦ ਦਾ ਰੋਲ ਨਿਭਾਏਗੀ ਜਿਸ ਦੀ ਜ਼ਿੰਦਗੀ ਹਰ ਪੱਖੋਂ ਭਰਪੂਰ ਹੈ।ਇਹ ਸੀਰੀਜ਼ ਪਹਿਲਾਂ 'ਫਾਈਂਡਿੰਗ ਅਨਾਮਿਕਾ' ਨਾਂ ਨਾਲ ਜਾਣੀ ਜਾਂਦੀ ਸੀ।ਸ੍ਰੀ ਰਾਓ ਇਸ ਸੀਰੀਜ਼ ਦੇ ਸ਼ੋਅ ਰਨਰ ਤੇ ਲੇਖਕ ਹਨ ਜਦ ਕੇ ਬਿਜੋਏ ਨਾਂਬਿਆਰ ਤੇ ਕ੍ਰਿਸ਼ਮਾ ਕੋਹਲੀ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ।




