Jan 29, 2022 12:45 AM - ANI

ਅਭਿਨੇਤਰੀ ਮੌਨੀ ਰੌਏ ਅਤੇ ਸੂਰਜ ਨਾਂਬਿਆਰ ਗੋਆ ਵਿਚ ਹੋਏ ਸੁਪਨਮਈ ਵਿਆਹ ਸਮਾਗਮ ਵਿਚ ਵਿਆਹ ਬੰਧਨ ਵਿਚ ਬੱਝ ਗਏ ਹਨ।ਇਹ ਵਿਆਹ ਮਲਾਇਆ ਰੀਤੀ ਰਿਵਾਜ਼ਾਂ ਮੁਤਾਬਕ ਹੋਇਆ। ਮੌਨੀ ਅਤੇ ਸੂਰਜ ਦੇ ਵਿਆਹ ਦੀ ਝਲਕ ਦੇਣ ਲਈ ਸੋਸ਼ਲ ਮੀਡੀਆ ਦਾ ਸ਼ੁਕਰੀਆ।
ਇੰਟਰਨੈੱਟ ਤੇ ਵਾਇਰਲ ਵੀਡੀਓਜ਼ ਅਤੇ ਤਸਵੀਰਾਂ ਵਿਚ ਦੋਵੇਂ ਵੀਰਵਾਰ ਦੀ ਸਵੇਰ ਨੂੰ ਮਲਾਇਆ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਬੰਧਨ ਵਿਚ ਬੱਝੇ। ਇਕ ਹਿੰਦੂ ਬੰਗਾਲੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਮੌਨੀ ਇਕ ਚੌੜੀ ਲਾਲ ਬਾਰਡਰ ਵਾਲੀ ਚਿੱਟੀ ਸਾੜ੍ਹੀ ਵਿਚ ਬੇਹੱਦ ਖ਼ੂਬਸੂਰਤ ਦਿਖ ਰਹੀ ਸੀ, ਜਿਸ ਨਾਲ ਉਸ ਨੇ ਸੋਨੇ ਦੇ ਭਾਰੇ ਗਹਿਣੇ, ਮੱਥਾ ਪੱਟੀ, ਚੌੜੇ ਕੜੇ, ਭਾਰੀ ਝੁਮਕੇ ਅਤੇ ਵੱਡੇ ਪੇਂਡੇਂਟ ਵਾਲਾ ਭਾਰੀ ਬ੍ਰਾਈਡਲ ਚੋਕਰ ਸੈੱਟ ਅਤੇ ਚੌੜਾ ਕਮਰਬੰਦ ਸਟਾਈਲ ਕੀਤਾ ਹੋਇਆ ਸੀ।
ਇਸ ਸਮਾਗਮ ਵਿਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਨਜ਼ੀਦੀਕੀ ਮਿੱਤਰ ਸ਼ਾਮਿਲ ਹੋਏ। ਬਾਲੀਵੁੱਡ ਵਿਚ ਮੌਨੀ ਦੇ ਨਜ਼ਦੀਕੀ ਦੋਸਤ ਅਰਜੁਨ ਬਿਜਲਾਨੀ, ਮੰਦਿਰਾ ਬੇਦੀ, ਮੀਤ ਬ੍ਰਦਰਜ਼ ਦੀ ਸੰਗੀਤ ਜੋੜੀ ਵਿਚੋਂ ਮਨਮੀਤ ਸਿੰਘ ਅਤੇ ਆਸ਼ਕਾ ਗੋਰਾਡੀਆ ਵੀ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ।




