13.95C Vancouver
ADS

Mar 5, 2025 4:34 PM - Connect Newsroom

ਕੇਨ ਵੈਸਟ ਅਤੇ ਬਿਅੰਕਾ ਸੈਂਸੋਰੀ ਦਾ ਮਾਮਲਾ ਹੋਇਆ ਗੜਬੜ

Share On
not-all-is-well-with-kayne-west-bianca
Bianca Censori and Kanye West are preparing for a divorce.

ਗ੍ਰੈਮੀਜ਼ ਰੈੱਡ ਕਾਰਪੇਟ 'ਤੇ ਵਿਵਾਦਪੂਰਨ ਨਗਨ ਸਟੰਟਾਂ ਤੋਂ ਕੁਝ ਦਿਨ ਬਾਅਦ ਬਿਅੰਕਾ ਸੈਂਸੋਰੀ ਅਤੇ ਕੇਨ ਵੈਸਟ ਦਾ ਮਾਮਲਾ ਗੜਬੜਾਉਣ ਲੱਗਾ ਹੈ। ਇਹ ਵੀ ਸੁਣਨ 'ਚ ਆਇਆ ਹੈ ਕਿ ਦੋਵੇਂ ਤਲਾਕ ਦੀ ਤਿਆਰੀ ਕਰ ਰਹੇ ਹਨ। ਇਸ ਸਬੰਧ 'ਚ ਸੂਤਰਾਂ ਦਾ ਦਾਅਵਾ ਹੈ ਕਿ ਤਲਾਕ ਲਈ ਜੋੜੇ ਦੀ ਆਪਸੀ ਸਹਿਮਤੀ ਬਣ ਗਈ ਹੈ ਅਤੇ ਹੁਣ ਬਿਅੰਕਾ ਨੂੰ ਤਲਾਕ ਸੰਬੰਧੀ ਪੰਜ ਮਿਲੀਅਨ ਡਾਲਰ ਪ੍ਰਾਪਤ ਹੋਣਗੇ।

ਜ਼ਿਕਰਯੋਗ ਹੈ ਕਿ ਦੋਹਾਂ ਦਾ ਵਿਆਹ 2022 'ਚ ਹੋਇਆ ਸੀ ਅਤੇ ਹੁਣ ਇਨ੍ਹਾਂ ਸੰਬੰਧਾਂ ਦੀ ਸਮਾਪਤੀ ਹੋ ਰਹੀ ਹੈ। ਬਿਅੰਕਾ ਲਾਸ ਏਂਜਲਸ ਦੇ ਬੇਵਰਲੀ ਪਾਰਕ ਨੌਰਥ 'ਚ ਆਪਣੇ ਛੋਟੇ ਜਿਹੇ 35 ਮਿਲੀਅਨ ਡਾਲਰ ਦੇ ਘਰ 'ਚ ਰਹਿੰਦੀ ਹੈ ਜਦੋਂਕਿ ਕੇਨ ਦੇ ਠਿਕਾਣੇ ਬਾਰੇ ਕੁਝ ਪਤਾ ਨਹੀਂ। ਅੰਦਾਜ਼ੇ ਲਗਾਏ ਜਾ ਰਹੇ ਹਨ ਉਹ ਜਾਪਾਨ ਦੇ ਸ਼ਹਿਰ ਟੋਕੀਓ 'ਚ ਪਰਤ ਸਕਦਾ ਹੈ, ਜਿੱਥੇ ਉਹ ਪਿਛਲੇ ਸਾਲ ਇਕ ਹੋਟਲ 'ਚ ਰੁਕਿਆ ਸੀ।

ਦੱਸਿਆ ਜਾਂਦਾ ਹੈ ਕਿ ਬਿਅੰਕਾ ਉਸ ਵੇਲੇ ਬੜੀ ਪ੍ਰੇਸ਼ਾਨ ਹੋ ਗਈ ਜਦੋਂ ਕੇਨ ਵੈਸਟ ਨੇ ਉਸ ਨੂੰ ਆਪਣਾ ਫਰ ਵਾਲਾ ਕੋਟ ਉਤਾਰਨ ਅਤੇ ਗ੍ਰੈਮੀ ਦੇ ਲਾਲ ਕਾਰਪੇਟ 'ਤੇ ਇਕ ਦ੍ਰਿਸ਼ ਬਣਾਉਣ ਵਾਸਤੇ ਆਖਿਆ। ਪ੍ਰੇਸ਼ਾਨੀ ਦੇ ਬਾਵਜੂਦ ਬਿਅੰਕਾ ਨੇ ਉਸ ਵੇਲੇ ਕੇਨ ਦਾ ਕਿਹਾ ਮੰਨ ਲਿਆ ਸੀ।

Latest news

kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link