Jan 8, 2022 12:40 AM - ANI

ਬਾਹਮੀਅਨ- ਅਮੈਰੀਕਨ ਅਦਾਕਾਰ ਸਿਡਨੀ ਪੋਇਟੀਅਰ 94 ਵਰ੍ਹਿਆਂ ਦੀ ਉਮਰ ਵਿੱਚ ਜਹਾਨੋਂ ਕੂਚ ਕਰ ਗਏ ਹਨ।
ਉਹ ਆਸਕਰ ਅਕਾਦਮੀ ਐਵਾਰਡ ਜੇਤੂ ਸਨ।ਉਨ੍ਹਾਂ ਦੇ ਫ਼ਿਲਮਾਂ ਵਿੱਚ ਰੋਲ ਲੀਜੈਂਡਰੀ ਸਨ। ਉਹ 'ਟੂ ਸਰ ਵਿਦ ਲਵ' ਵਿੱਚ ਮਾਰਕ ਥੈਕਰੇ ਬਣੇ ਅਤੇ 1967 ਵਿੱਚ ਬਣੀ ਫ਼ਿਲਮ 'ਇਨ ਦਾ ਹੀਟ ਆਫ ਦਿ ਨਾਈਟ' ਵਿਚ ਡਿਟੈਕਟਿਵ ਵਰਜਿਲ ਟਿਬਸ ਦਾ ਰੋਲ ਨਿਭਾਇਆ।
ਇਸੇ ਵਰ੍ਹੇ ਹੀ ਰਿਲੀਜ਼ ਹੋਈ ਫ਼ਿਲਮ 'ਗੈਸ ਹੂ ਇਜ਼ ਕਮਿੰਗ ਟੂ ਡਿਨਰ' ਵਿਚ ਵੀ ਉਹ ਸਟਾਰ ਸਨ।
ਉਹ ਸਿਵਲ ਰਾਈਟਸ ਦੇ ਵੀ ਅਣਥੱਕ ਕਾਮੇ ਸਨ।
ਉਨ੍ਹਾਂ ਦੇ ਕਾਰਜਾਂ ਲਈ 2009 ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਨ੍ਹਾਂ ਨੂੰ 'ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ' ਨਾਲ ਨਿਵਾਜ਼ਿਆ।ਉਨ੍ਹਾਂ ਕੋਲ ਬਾਹਾਮਾਸ ਤੇ ਅਮਰੀਕਾ ਦੀ ਦੂਹਰੀ ਨਾਗਰਿਕਤਾ ਸੀ।ਉਹ 1997 ਤੋਂ 2007 ਤਕ ਜਾਪਾਨ ਵਿਚ ਬਾਹਾਮਾਸ ਦੇ ਰਾਜਦੂਤ ਵੀ ਰਹੇ।




