13.16C Vancouver
ADS

Feb 9, 2022 10:25 PM - ANI

ਆਸਕਰ ਐਵਾਰਡ — ਸਾਲ 2022 ਲਈ ਨਾਮਜ਼ਦਗੀਆਂ ਦਾ ਐਲਾਨ

Share On
oscars-2022-nominations-announced-heres-the-complete-list-of-nominees
Oscars 2022 nominations announced, here's the complete list of nominees/ ANI

ਅਕੈਡਮੀ ਆਫ ਮੋਸ਼ਨ ਪਿਕਚਰਜ਼ ਐਂਡ ਸਾਇੰਸਿਜ਼ ਨੇ ਮੰਗਲਵਾਰ ਨੂੰ 94ਵਾਂ ਸਾਲਾਨਾ ਐਵਾਰਡ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ। ਨਾਮਜ਼ਦਗੀਆਂ ਦਾ ਐਲਾਨ ਟਰੇਸੀ ਐਲਿਸ ਰੋਜ਼ ਅਤੇ ਲੈਸਲੀ ਜੌਰਡਨ ਨੇ ਕੀਤਾ।

'ਪੀਪਲ' ਮੈਗ਼ਜ਼ੀਨ ਦੇ ਮੁਤਾਬਕ ਇਹ ਐਵਾਰਡ ਵੰਡ ਸਮਾਰੋਹ ਹਾਲੀਵੁੱਡ ਦੇ ਡੌਲਬੀ ਥੀਏਟਰ ਵਿਚ ਏਬੀਸੀ ਰਾਹੀਂ 27 ਮਾਰਚ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਵਾਰ ਦੇ ਬ੍ਰਾਡਕਾਸਟ ਪ੍ਰੋਡਿਊਸਰ ਵਿਲ ਪੈਕਰ ਹੋਣਗੇ ਅਤੇ ਗਲੇਨ ਵੇਇਸ ਇਸ ਸਮਾਗਮ ਦਾ ਨਿਰਦੇਸ਼ਨ ਕਰਨਗੇ।

'ਦਿ ਪਾਵਰ ਆਫ਼ ਡਾਗ' ਨੂੰ 12 ਨਾਮਜ਼ਦਗੀਆਂ ਮਿਲੀਆਂ ਹਨ ਜਿਸ ਵਿਚ ਅਸਲ ਜੀਵਨ ਵਿਚ ਜੋੜੇ ਕ੍ਰਿਸਟਨ ਡਨਸਟ ਅਤੇ ਜੇਸੀ ਪਲੇਮਨਜ਼ ਸ਼ਾਮਲ ਹਨ, ਜੋ ਕਿ ਡ੍ਰਾਮੇ ਵਿਚ ਪਤੀ ਪਤਨੀ ਦਾ ਕਿਰਦਾਰ ਨਿਭਾਉਂਦੇ ਹਨ।

'ਡਿਊਨ' ਅਤੇ ਟਿਮੋਥੀ ਚੈਲਮੇਟ ਨੂੰ 10 ਨਾਮਜ਼ਦਗੀਆਂ ਮਿਲੀਆਂ ਜਦਕਿ 'ਬੈਲਫਾਸਟ' ਅਤੇ 'ਵੈਸਟ ਸਾਈਡ ਸਟੋਰੀ' ਨੂੰ ਸੱਤ ਨਾਮਜ਼ਦਗੀਆਂ ਮਿਲੀਆਂ।

'CODA' ਸਟਾਰਰ ਟਰੌਏ ਕੋਟਸੂਰ ਆਪਣੀ ਸਹਿ ਸਟਾਰ ਮਾਰਲੀ ਮੈਟਲਿਨ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਬੋਲ਼ੇ ਕਿਰਦਾਰ ਲਈ ਨਾਮਜ਼ਦ ਹੋਣ ਦੂਜਾ ਕਲਾਕਾਰ ਬਣ ਗਿਆ, ਜਿਸ ਨੇ 'ਚਿਲਡਰਨ ਆਫ ਏ ਲੈਸਰ ਗਾਡ' ਵਿਚ ਆਪਣੀ ਮੁੱਖ ਭੂਮਿਕਾ ਲਈ ਆਸਕਰ ਜਿੱਤਿਆ।



Latest news

moosewala-murder-case-court-sets-october-9-for-hearing-on-anmol-bishnois-production-warrant
Punjabi

ਮੂਸੇਵਾਲਾ ਕਤਲ ਕੇਸ: ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਮਾਨਸਾ ਦੀ ਸੈਸ਼ਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅਤੇ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ’ਤੇ ਬਹਿਸ ਕਰਨ ਲਈ 9 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
gurnam-bhullar-announces-new-punjabi-film-ve-faqeera-releasing-may-2027
Punjabi

ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ 'ਵੇ ਫਕੀਰਾ' ਦਾ ਐਲਾਨ, ਅਗਲੇ ਸਾਲ ਹੋਏਗੀ ਰਿਲੀਜ਼

ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਦੀ ਸਫ਼ਲਤਾ ਤੋਂ ਬਾਅਦ ਈਸ਼ਾ ਮਾਲਵੀਆ ਅਤੇ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਨਾਂਅ ਹੈ 'ਵੇ ਫਕੀਰਾ'। ਇਹ ਫਿਲਮ ਅਗਲੇ ਸਾਲ ਮਈ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ ਦਾ ਐਲਾਨ ਕਰਦੇ ਹੋਏ ਗਾਇਕ ਗੁਰਨਾਮ ਭੁੱਲਰ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਵੇ ਫਕੀਰਾ' 14 ਮਈ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।" ਸਾਂਝੇ ਕੀਤੇ ਗਏ ਪੋਸਟਰ ਤੋਂ ਇਹ ਫਿਲਮ ਇੱਕ ਪ੍ਰੇਮ ਕਹਾਣੀ ਲੱਗਦੀ ਹੈ।
supreme-court-gives-rajpal-yadav-2-weeks-to-repay-dues
Punjabi

ਸੁਪਰੀਮ ਕੋਰਟ ਵੱਲੋਂ ਰਾਜਪਾਲ ਯਾਦਵ ਨੂੰ ਬਕਾਇਆ ਰਕਮ ਮੋੜਨ ਲਈ 2 ਹਫ਼ਤਿਆਂ ਦਾ ਦਿੱਤਾ ਆਖ਼ਰੀ ਮੌਕਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ।
diljit-dosanjh-announces-ahmedabad-show-on-november-21
Punjabi

ਦਿਲਜੀਤ ਦੋਸਾਂਝ ਨੇ ਕੀਤਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ।
ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link