Jan 6, 2022 8:25 PM - ANI

ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਊਮਾ ਕਰੋਨਾ ਪਾਜਿ਼ਟਿਵ ਹੋ ਗਏ ਹਨ। ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਹ ਜ਼ੇਰੇ ਇਲਾਜ ਹਨ।ਪ੍ਰੇਮ ਚੋਪੜਾ ਬਾਲੀਵੁੱਡ ਦੀਆਂ ਕਈ ਫਿ਼ਲਮਾਂ ਵਿਚ ਵੰਨ-ਸੁਵੰਨੇ ਕਿਰਦਾਰ ਨਿਭਾ ਚੁੱਕ ਕੇ ਵੱਖਰਾ ਮੁਕਾਮ ਬਣਾ ਚੁੱਕੇ ਹਨ।
ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ ਵਿਚ ਹਸਪਤਾਲ 'ਚੋਂ ਛੱੁਟੀ ਦੇ ਦਿੱਤੀ ਜਾਵੇਗੀ।
ਇਸੇ ਦੌਰਾਨ 'ਜਵਾਨੀ ਜਾਨੇਮਨ' ਫੇਮ ਅਲਾਇਆ ਐੱਫ਼ ਨੇ ਪਿਛਲੇ ਹਫ਼ਤੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਸ਼ਟੀ ਕੀਤੀ ਸੀ ਕਿ ਉਹ ਕੋਵਿਡ ਪਾਜਿ਼ਟਿਵ ਹਨ ਅਤੇ ਛੇਤੀ ਠੀਕ ਹੋ ਰਹੇ ਹਨ।




