14.89C Vancouver
ADS

Jan 21, 2025 4:40 PM - Connect Newsroom

ਪੰਜਾਬੀ ਸਿਨੇਮਾ ਨੇ ਕੀਤਾ ਇਤਿਹਾਸ ਵੱਲ ਰੁਖ

Share On
punjabi-cinema-turns-to-sikh-history
These films didn’t just captivate audiences with their storytelling, but they also made a strong impact at the box office.(Photo: Instagram/tarsemjassar/gippygrewal)

ਪੰਜਾਬੀ ਸਿਨੇਮਾ ਦੇ ਵਿਸ਼ਿਆਂ ’ਚ ਵਿਭਿੰਨਤਾ ਅਤੇ ਸਾਰਥਕਤਾ ਦੀ ਘਾਟ ਬਾਰੇ ਅਕਸਰ ਲੋਕਾਂ ਨੂੰ ਗੱਲਾਂ ਕਰਦਿਆਂ ਸੁਣਿਆ ਜਾਂਦਾ ਹੈ। ਪੰਜਾਬੀ ਫਿਲਮ ਨਿਰਮਾਤਾ ਕਈ ਵਰਿ੍ਹਆਂ ਤੋਂ ਇਕ ਹੀ ਜਾਲ ’ਚ ਉਲਝੇ ਹੋਏ ਹਨ ਜਾਂ ਤਾਂ ਉਹ ਹਲਕੀ ਫੁਲਕੀ ਕਾਮੇਡੀ ’ਤੇ ਧਿਆਨ ਕੇਂਦਰਿਤ ਕਰਦੇ ਹਨ ਜਾਂ ਫਿਰ ਪਿਆਰ ਭਰੀਆਂ ਕਹਾਣੀਆਂ ਨੂੰ ਆਧਾਰ ਬਣਾਉਂਦੇ ਹਨ। ਇਸ ਸੰਦਰਭ ’ਚ 2025 ਦਾ ਵਰ੍ਹਾ ਵੱਖਰਾ ਰੂਪ ਧਾਰਨ ਕਰਨ ਜਾ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਪੰਜਾਬੀ ਸਿਨੇਮਾ ਇਕ ਨਵਾਂ ਵਰਕਾ ਪਰਤ ਰਿਹਾ ਹੈ।

ਹੁਣ ਇਸ ’ਚ ਸਿੱਖ ਇਤਿਹਾਸ ਦੀਆਂ ਅਮੀਰ ਅਤੇ ਅਣਕਹੀਆਂ ਕਹਾਣੀਆਂ ਦੀ ਗੱਲ ਹੋਣ ਲੱਗੀ ਹੈ। ਪਿਛਲੇ ਸਾਲ ਤਰਸੇਮ ਜੱਸੜ ਦੀ ‘ਮਸਤਾਨੇ’ ਅਤੇ ਅਮਰ ਹੁੰਦਲ ਵਲੋਂ ਬਣਾਈ ‘ਬੀਬੀ ਰਜਨੀ’ ਵਰਗੀਆਂ ਫਿਲਮਾਂ ਵੀ ਵੇਖੀਆਂ। ਜਿਨ੍ਹਾਂ ਨੇ ਕੁਝ ਨਵੇਂ ਵਿਸ਼ਿਆਂ ਨੂੰ ਛੂਹਣ ਦੀ ਗੱਲ ਕੀਤੀ। ਇਨ੍ਹਾਂ ਫਿਲਮਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਸਗੋਂ ਬਾਕਸ ਆਫਿਸ ’ਤੇ ਵੀ ਸਫਲਤਾ ਹਾਸਲ ਕੀਤੀ। ਇਨ੍ਹਾਂ ਫਿਲਮਾਂ ਦੀ ਸਫਲਤਾ ਕਾਰਨ ਪੰਜਾਬੀ ਸਿਨੇਮਾ ਇਸ ਸਾਲ ’ਚ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਵੱਲ ਮੁੜਦਾ ਜਾਪਦਾ ਹੈ।

ਗਿੱਪੀ ਗਰੇਵਾਲ ਦੀ ‘ਅਕਾਲ’ ਤੋਂ ਲੈ ਕੇ ਤਰਸੇਮ ਜੱਸੜ ਦੀ ‘ਗੁਰੂ ਨਾਨਕ ਜਹਾਜ਼’ ਅਤੇ ਸਿੱਪੀ ਗਿਲ ਦੀ ‘ਗਦਰੀ ਯੋਧੇ’ ਨਾਲ ਸੰਬੰਧਤ ਫਿਲਮ ਚਰਚਾ ’ਚ ਆਈ। ਇਸ ਤੋਂ ਅੱਗੇ ਵੱਧ ਕੇ ਹੁਣ ਪੰਜਾਬੀ ਸਿਨੇਮਾ ’ਚ ਹਰੀ ਸਿੰਘ ਨਲੂਆ ਨਾਲ ਸੰਬੰਧਤ ਪ੍ਰਾਜੈਕਟ ਦੇ ਚਰਚੇ ਛਿੜੇ ਹਨ। ਇਸ ਨਾਲ ਸਿੱਖ ਇਤਿਹਾਸ ਦੀ ਅਮੀਰ ਅਤੇ ਬਹਾਦਰੀ ਭਰੀ ਵਿਰਾਸਤ ਨੂੰ ਪੇਸ਼ ਕਰਨ ਦਾ ਉਪਰਾਲਾ ਹੋਵੇਗਾ। ਇਸ ਤਬਦੀਲੀ ਦੇ ਪਿਛੇ ਭਾਵੇਂ ਕੁਝ ਵੀ ਕਾਰਨ ਹੋਣ ਪਰ ਇਹ ਸਹੀ ਦਿਸ਼ਾ ’ਚ ਚੁੱਕਿਆ ਇਕ ਚੰਗਾ ਕਦਮ ਹੈ।

ਜੇਕਰ ਸਿਨੇਮਾ ਅਜਿਹੀਆਂ ਕਹਾਣੀਆਂ ਨੂੰ ਪੇਸ਼ ਕਰਦਾ ਹੈ ਅਤੇ ਇਸ ਰਾਹੀਂ ਸਾਡੇ ਪੁਰਖਿਆਂ ਦੇ ਬਹਾਦਰੀ ਭਰੇ ਕਿੱਸੇ ਅਤੇ ਅਣਗਿਣਤ ਸੰਘਰਸ਼ਾਂ ਨੂੰ ਸਾਹਮਣੇ ਲਿਆਂਦਾ ਹੈ ਤਾਂ ਇਹ ਸਿਰਫ ਮਨੋਰੰਜਕ ਹੀ ਨਹੀਂ ਹੋਵੇਗਾ ਸਗੋਂ ਇਹ ਜ਼ਰੂਰੀ ਸੱਭਿਆਚਾਰਕ ਅਤੇ ਇਤਿਹਾਸਕ ਸੇਵਾ ਹੀ ਹੋਵੇਗੀ। ਪੰਜਾਬੀ ਸਿਨੇਮਾ ’ਚ ਅਜਿਹਾ ਮੋੜ ਪ੍ਰਸ਼ੰਸਾ ਦਾ ਹੱਕਦਾਰ ਹੈ ਅਤੇ ਅਸੀਂ ਆਸ ਕਰ ਸਕਦੇ ਹਾਂ ਕਿ ਇਹ ਆਉਣ ਵਾਲੇ ਸਾਲਾ ’ਚ ਸਾਡੇ ਲਈ ਪ੍ਰੇਰਣਾ ਅਤੇ ਸਿੱਖਿਆ ਦਾ ਸੋਮਾ ਬਣਦਾ ਰਹੇਗਾ।

Latest news

sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link