22.3C Vancouver
ADS

Aug 1, 2025 4:51 PM - Connect Newsroom

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਜਲੰਧਰ ਅਦਾਲਤ 'ਚ ਕੀਤਾ ਆਤਮ-ਸਮਰਪਣ

Share On
rajkummar-rao-appears-quietly-in-jalandhar-court-over-2017-religious-sentiment-case
The controversy dates back to a promotional poster for Behen Hogi Teri, where Rajkummar Rao was depicted in a stylized version of Lord Shiva’s attire, sitting on a motorcycle.(Photo: Instagram/rajkummar_rao)

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਿਉਂਕਿ ਰਾਓ ਨੂੰ 8 ਸਾਲ ਪੁਰਾਣੇ ਇੱਕ ਕਾਨੂੰਨੀ ਮਾਮਲੇ 'ਚ ਜਲੰਧਰ ਅਦਾਲਤ ਵਿੱਚ ਪੇਸ਼ ਹੋਣਾ ਪਿਆ, ਜਿਸਦਾ ਕਾਰਨ ਉਨ੍ਹਾਂ ਦੀ 2017 ਦੀ ਫਿਲਮ 'ਬਹਨ ਹੋਗੀ ਤੇਰੀ' ਨਾਲ ਸਬੰਧਤ ਇੱਕ ਕੇਸ ਹੈ।

ਜਾਣਕਾਰੀ ਮੁਤਾਬਕ ਸਾਲ 2017 ਵਿੱਚ ਰਿਲੀਜ਼ ਹੋਈ ਫਿਲਮ 'ਬਹਨ ਹੋਗੀ ਤੇਰੀ' ਦੇ ਇੱਕ ਦ੍ਰਿਸ਼ ਵਿੱਚ, ਰਾਜਕੁਮਾਰ ਰਾਓ, ਭਗਵਾਨ ਸ਼ਿਵ ਦੇ ਰੂਪ ਵਿੱਚ ਸਾਈਕਲ ਚਲਾਉਂਦੇ ਹੋਏ ਦਿਖਾਈ ਦਿੱਤੇ ਸਨ। ਫਿਲਮ ਦੇ ਇਸ ਦ੍ਰਿਸ਼ ਬਾਰੇ, ਜਲੰਧਰ ਦੇ ਇੱਕ ਨਿਵਾਸੀ ਨੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੇ ਪਹਿਰਾਵੇ ਵਿੱਚ ਸਾਈਕਲ ਚਲਾਉਣਾ ਅਪਮਾਨਜਨਕ ਹੈ ਅਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਸ ਇਲਜ਼ਾਮ ਕਾਰਨ, ਫਿਲਮ ਦੇ ਨਿਰਦੇਸ਼ਕ ਅਜੇ ਪੰਨਾਲਾਲ ਅਤੇ ਨਿਰਮਾਤਾ ਟੋਨੀ ਡਿਸੂਜ਼ਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।

ਇਸ ਮਾਮਲੇ ਵਿੱਚ, ਜਲੰਧਰ ਅਦਾਲਤ ਨੇ ਰਾਜਕੁਮਾਰ ਰਾਓ ਨੂੰ ਸੰਮਨ ਜਾਰੀ ਕੀਤੇ ਸਨ। ਹਾਲਾਂਕਿ, ਰਾਜਕੁਮਾਰ ਉਦੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਰਿਪੋਰਟਾਂ ਅਨੁਸਾਰ, ਸੰਮਨ ਦੀ ਜਾਣਕਾਰੀ ਉਨ੍ਹਾਂ ਤੱਕ ਨਹੀਂ ਪਹੁੰਚੀ। ਰਾਜਕੁਮਾਰ ਰਾਓ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਅਤੇ ਹੁਣ ਜਦੋਂ ਅਦਾਕਾਰ ਨੂੰ ਇਸ ਪੂਰੇ ਵਿਵਾਦ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਖੁਦ ਅਦਾਲਤ ਵਿੱਚ ਆਤਮ ਸਮਰਪਣ ਕਰਨ ਦਾ ਫੈਸਲਾ ਕੀਤਾ।

ਸੂਤਰਾਂ ਦੀ ਮੰਨੀਏ ਤਾਂ ਰਾਜਕੁਮਾਰ ਰਾਓ ਹਾਲ ਹੀ ਵਿੱਚ ਚੁੱਪ-ਚਾਪ ਮਾਸਕ ਪਹਿਨ ਕੇ ਜਲੰਧਰ ਅਦਾਲਤ ਪਹੁੰਚੇ। ਮੀਡੀਆ ਤੋਂ ਬਚਦੇ ਹੋਏ, ਉਹ ਅਦਾਲਤ ਵਿੱਚ ਪੇਸ਼ ਹੋਏ ਅਤੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਿਆ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅਦਾਕਾਰ ਮੁੰਬਈ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਸੰਮਨ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ, ਉਹ ਖੁਦ ਪੇਸ਼ ਹੋਣ ਲਈ ਅੱਗੇ ਆਏ।

Latest news

kangana-ranaut-reacts-to-peddi-controversy
Punjabi

ਕੰਗਨਾ ਰਣੌਤ ਨੇ ਫਿਲਮ 'ਪੇਡੀ' ਵਿਵਾਦ 'ਤੇ ਦਿੱਤੀ ਪ੍ਰਤੀਕਿਰਿਆ

ਫਿਲਮ ‘ਪੇੱਡੀ’ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਔਰਤਾਂ ਦੀ ਪੇਸ਼ਕਾਰੀ ਅਤੇ ਮਨੋਰੰਜਨ ਉਦਯੋਗ ਵਿੱਚ ਵਧ ਰਹੀ ਟ੍ਰੋਲਿੰਗ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਔਰਤਾਂ ਨਾਲ ਵਸਤੂ ਵਾਂਗ ਵਰਤਾਅ ਸਿਰਫ਼ ਫਿਲਮਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਹਰ ਪੱਧਰ ’ਤੇ ਇਹ ਸਮੱਸਿਆ ਮੌਜੂਦ ਹੈ।ਆਪਣੀ ਆਉਣ ਵਾਲੀ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦੇ ਪ੍ਰਚਾਰ ਦੌਰਾਨ ਕੰਗਨਾ ਨੇ ਕਿਹਾ ਕਿ “ਜੇ ਤੁਸੀਂ ਲੋਕਲ ਟ੍ਰੇਨ ਜਾਂ ਬੱਸ ਵਿੱਚ ਵੀ ਜਾਓ ਤਾਂ ਉੱਥੇ ਵੀ ਔਰਤਾਂ ਨਾਲ ਧੱਕਾ-ਮੁੱਕੀ ਅਤੇ ਗਲਤ ਵਰਤਾਅ ਹੁੰਦਾ ਹੈ। ਇਸ ਲਈ ਸਿਰਫ਼ ਫਿਲਮਾਂ ਨੂੰ ਦੋਸ਼ ਦੇਣਾ ਠੀਕ ਨਹੀਂ।”
gurpreet-ghuggi-discusses-new-film-chaali-din-and-son-sukhans-rising-career
Punjabi

ਗੁਰਪ੍ਰੀਤ ਘੁੱਗੀ ਦੀ ਆਉਣ ਵਾਲੀ ਫਿਲਮ '40 ਦਿਨ' ਬਾਰੇ ਛਿੜੇ ਚਰਚੇ

Jasmine Singhਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਉਹ ਪੰਜਾਬੀ ਦੀ ਇਕ ਚਰਚਿਤ ਕਿਤਾਬ 'ਤੇ ਆਧਾਰਿਤ ਆਪਣੀ ਆਉਣ ਵਾਲੀ ਫਿਲਮ '40 ਦਿਨ' ਤੋਂ ਬਹੁਤ ਉਤਸ਼ਾਹਿਤ ਹਨ। ਸਰੀ ਦੇ ਕੁਨੈਕਟ ਮੀਡੀਆ ਨੈਟਵਰਕ ਸਟੂਡੀਓ ਵਿੱਚ ਅਦਾਕਾਰ ਨੇ ਇਸ ਫਿਲਮ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰਾਜੈਕਟਾਂ ਨੂੰ ਪ੍ਰਮੋਟ ਕਰਨ ਵਾਸਤੇ ਸ਼ੋਸ਼ਲ ਮੀਡੀਆ ਦੀ ਵੱਡੀ ਲੋੜ ਹੈ।
ammy-virk-reveals-major-bollywood-break-during-surrey-visit
Punjabi

ਐਮੀ ਵਿਰਕ ਨੇ ਕੀਤਾ ਖੁਲਾਸਾ, ਬਾਲੀਵੁੱਡ ਤੋਂ ਮਿਲੀ ਵੱਡੀ ਪੇਸ਼ਕਸ਼

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਸਰੀ ਵਿੱਚ ਕਨੈਕਟ ਐਫ.ਐਮ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਫਿਲਮ 'ਭਾਗਮ ਭਾਗ' ਦਾ ਹਿੱਸਾ ਹੋਣਗੇ,ਜੋ ਪਹਿਲਾਂ ਅਕਸ਼ੈ ਕੁਮਾਰ ਅਤੇ ਗੋਵਿੰਦਾ ਨਾਲ ਜੁੜੀ ਹੋਈ ਸੀ। ਐਮੀ ਵਿਰਕ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਪ੍ਰਸਿੱਧ ਪੰਜਾਬੀ ਫਿਲਮ ਨਿਰਮਾਤਾ ਅਤੇ ਅਦਾਕਾਰ ਅੰਬਰਦੀਪ ਸਿੰਘ ਵਲੋਂ ਲਿਖੀ ਜਾ ਰਹੀ ਹੈ।
lagaan-set-for-special-theatrical-comeback-as-classic-film-marks-25-years
Punjabi

25ਵੀਂ ਵਰ੍ਹੇਗੰਢ ਮੌਕੇ ‘ਲਗਾਨ’ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ 'ਲਗਾਨ' ਆਪਣੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ 12 ਜੂਨ ਤੋਂ 14 ਜੂਨ ਤੱਕ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਆਮਿਰ ਖਾਨ ਪ੍ਰੋਡਕਸ਼ਨਜ਼ ਵੱਲੋਂ ਜਾਰੀ ਕੀਤੇ ਗਏ ਐਲਾਨ ਵਿੱਚ ਦਿੱਤੀ ਗਈ ਹੈ।
aamir-khan-confirms-wedding-with-gauri-spratt-set-to-marry-on-july-5
Punjabi

61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਵਾਉਣਗੇ ਆਮਿਰ ਖਾਨ?

ਆਮਿਰ ਖਾਨ ਅਤੇ ਉਨ੍ਹਾਂ ਦੀ ਸਾਥੀ ਗੌਰੀ ਸਪ੍ਰੈਟ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਆਮਿਰ ਖਾਨ ਅਤੇ ਗੌਰੀ ਵਿਆਹ ਕਰਨ ਵਾਲੇ ਹਨ।ਆਮਿਰ ਖਾਨ ਅਤੇ ਗੌਰੀ ਕਈ ਸਾਲਾਂ ਤੋਂ ਡੇਟ ਕਰ ਰਹੇ ਹਨ। ਪਿਛਲੇ ਸਾਲ, ਆਪਣੇ 60ਵੇਂ ਜਨਮਦਿਨ 'ਤੇ, ਆਮਿਰ ਨੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ।ਵਿਆਹ ਘਰ ਵਿੱਚ ਇੱਕ ਸਾਦਾ, ਨਿੱਜੀ ਸਮਾਰੋਹ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link