17.22C Vancouver
ADS

Dec 24, 2025 4:55 PM - Connect Newsroom - Jasmine Singh with files from The Canadian Press

ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਹੁਣ ਜਾਪਾਨ 'ਚ ਮਚਾਏਗੀ ਧਮਾਲ

Share On
ranbir-kapoors-animal-set-for-japanese-release-in-february-2026
After achieving major success in India and overseas in 2023, the action-packed drama will hit Japanese cinemas on February 13, 2026. (Photo: X Bhadrakali Pictures)

ਬਾਲੀਵੁੱਡ ਦੇ 'ਰੌਕਸਟਾਰ' ਰਣਬੀਰ ਕਪੂਰ ਦੀ ਸੁਪਰਹਿੱਟ ਫਿਲਮ ‘ਐਨੀਮਲ’ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਦਾਇਰਾ ਵਧਾਉਣ ਲਈ ਤਿਆਰ ਹੈ। ਸਾਲ 2023 ਵਿੱਚ ਭਾਰਤ ਅਤੇ ਦੁਨੀਆ ਭਰ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੋਂ ਬਾਅਦ, ਇਹ ਫਿਲਮ ਹੁਣ ਜਾਪਾਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਸਨ।

ਸਰੋਤਾਂ ਅਨੁਸਾਰ, ‘ਐਨੀਮਲ’ ਨੇ ਵਿਸ਼ਵ ਪੱਧਰ 'ਤੇ 915 ਕਰੋੜ ਰੁਪਏ ਤੋਂ ਵੱਧ ਦੀ ਸ਼ਾਨਦਾਰ ਕਮਾਈ ਕੀਤੀ ਸੀ। ਹੁਣ ਇਸ ਨੂੰ ਜਾਪਾਨ ਵਿੱਚ ਵੀ ਇੱਕ ਵੱਡੇ ਪੱਧਰ 'ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਹੈ।ਫਿਲਮ ਦੇ ਨਿਰਮਾਤਾਵਾਂ ਵਿੱਚ ਸ਼ਾਮਲ ਭਦਰਕਾਲੀ ਫਿਲਮਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਫਿਲਮ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟ ਰਾਹੀਂ ਦੱਸਿਆ ਗਿਆ ਹੈ ਕਿ ਫਿਲਮ ‘ਐਨੀਮਲ’ 13 ਫਰਵਰੀ 2026 ਨੂੰ ਜਾਪਾਨੀ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਨਾਲ-ਨਾਲ ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਵਿੱਚ ਰਣਬੀਰ ਕਪੂਰ ਦੇ ਕਿਰਦਾਰ ਅਤੇ ਬੌਬੀ ਦਿਓਲ ਦੇ ਵਿਲੇਨ ਵਾਲੇ ਅੰਦਾਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

Latest news

sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link