Jan 29, 2022 12:38 AM - Agencies

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਜੈਕਲੀਨ ਫ਼ਰਨਾਂਡੇਜ਼ ਦਾ ਨਾਂ ਸ਼ੋਸਲ ਮੀਡੀਆ ਨੂੰ ਪ੍ਰਭਾਵਤ ਕਰਨ ਵਾਲਿਆਂ ਦੀ ਸੂਚੀ ਵਿਚ ਆਇਆ ਹੈ ਜਿਨ੍ਹਾਂ ਨੇ ਇਕ ਸੈਲਫ ਰੈਗੂਲੇਟਰੀ ਸੰਸਥਾ ਵੱਲੋਂ ਬਣਾਏ ਗਏ ਕਾਇਦੇ ਕਾਨੂੰਨਾਂ ਦੀ ਅਵੱਗਿਆ ਕਰਨੀ ਜਾਰੀ ਰੱਖੀ ਹੈ।
ਐਡਵਰਟਾਇਜ਼ਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ ਨੇ ਆਪਣੀ ਜਨਵਰੀ ਮਹੀਨੇ ਦੀ ਰਿਪੋਰਟ ਵਿਚ ਇਹ ਗੱਲ ਆਖੀ ਹੈ ਕਿ ਇਹ ਅਦਾਕਾਰ ਉਨ੍ਹਾਂ 28 ਜਣਿਆਂ ਦੀ ਸੂਚੀ ਵਿਚ ਨੇ ਜਿਹੜੇ ਕੌਂਸਲ ਦੀ ਗੱਲ ਨਹੀਂ ਮੰਨਦੇ।




