Dec 24, 2021 12:36 AM - Agencies

ਫਿਲਮਸਾਜ਼ ਕਬੀਰ ਖਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਕ੍ਰਿਕਟ ਸਬੰਧੀ ਫ਼ਿਲਮ '83' ਨੂੰ ਦਿੱਲੀ ਵਿਚ ਟੈਕਸ ਫਰੀ ਕਰ ਦਿੱਤਾ ਗਿਆ ਹੈ।
ਫੈਂਟਮ ਫ਼ਿਲਮਜ਼ ਤੇ ਰਿਲਾਇੰਸ ਇੰਟਰਟੇਨਮੈਂਟ ਦੀ ਪੇਸ਼ਕਸ਼ ਇਹ ਫਿਲਮ 24 ਦਸੰਬਰ ਨੂੰ ਸਿਨੇਮਾ ਹਾਲਾਂ ਵਿੱਚ ਪੁੱਜੇਗੀ।
ਇਹ ਚਾਰ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਬਣੀ ਹੈ।
ਰਿਲਾਇੰਸ ਇੰਟਰਟੇਨਮੈਂਟ ਦੇ ਗਰੁੱਪ ਸੀਈਓ ਸ਼ਿਬਾਸ਼ੀਸ਼ ਸਰਕਾਰ ਨੇ ਟਵਿੱਟਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਫ਼ਿਲਮ ਨੂੰ ਟੈਕਸ ਫਰੀ ਕਰਨ 'ਤੇ ਉਨ੍ਹਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ।ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਰਣਵੀਰ ਸਿੰਘ ਦੀ ਹੈ।




