Dec 31, 2021 7:05 PM - AGENCIES

ਬਾਲੀਵੁੱਡ ਅਦਾਕਾਰ ਰਣਵੀਰ ਸ਼ੌਰੇ, ਜੋ ਗੋਆ ਟ੍ਰਿਪ ਦੌਰਾਨ ਆਪਣੇ ਪੁੱਤਰ ਦੇ ਕੋਵਿਡ-19 ਪਾਜਿ਼ਟਿਵ ਆਉਣ ਮਗਰੋਂ ਗੋਆ ਦੇ ਇਕ ਹੋਟਲ ਵਿਚ ਆਪਣੇ ਪੁੱਤਰ ਨਾਲ ਕੁਆਰੰਟੀਨ ਵਿਚ ਹਨ, ਹਾਲ ਹੀ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਖ਼ਬਰ ਸਾਂਝੀ ਤੋਂ ਬਾਅਦ ਵਾਪਰੇ ਘਟਨਾਕ੍ਰਮ ਦਾ ਅਨੁਭਵ ਸਾਂਝਾ ਕੀਤਾ ਹੈ।
28 ਦਸੰਬਰ ਨੂੰ ਰਣਵੀਰ ਸ਼ੌਰੇ ਅਤੇ ਕੋਂਕਣਾ ਸੇਨ ਨੂੰ ਗੋਆ ਤੋਂ ਮੁੰਬਈ ਵਾਪਸੀ ਸਮੇਂ ਟੈਸਟਿੰਗ ਵਿਚ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਹਾਰੂਨ ਕੋਵਿਡ-19 ਪਾਜਿ਼ਟਿਵ ਆਇਆ ਹੈ।
ਉਨ੍ਹਾਂ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਹੋਟਲ ਵਿਚ ਇਕਾਂਤਵਾਸ ਵਿਚ ਕਰ ਲਿਆ ਹੈ।
"ਲੂਟਕੇਸ" ਫੇਮ ਇਸ ਅਦਾਕਾਰ ਨੇ ਅੱਜ ਇੰਸਟਾਗ੍ਰਾਮ ਅਕਾਊਂਟ 'ਤੇ ਕੁਆਰੰਟੀਨ ਦੌਰਾਨ ਹੋਏ ਤਜ਼ਰਬੇ ਸਾਂਝੇ ਕਰਦਿਆਂ ਲਿਖਿਆ, "ਸੋਸ਼ਲ ਮੀਡੀਆ "ਤੇ ਹੋਟਲ ਵਿਚ ਕੁਆਰੰਟੀਨ ਵਿਚ ਹੋਣ ਦੀ ਖ਼ਬਰ ਸ਼ੇਅਰ ਕਰਨ ਤੋਂ ਬਾਅਦ ਹੋਟਲ ਵਿਚ ਮੌਜੂਦ ਲੋਕਾਂ ਨੇ ਹੋਟਲ ਮੈਨੇਜਮੈਂਟ *ਤੇ ਸਾਨੂੰ ਬਾਹਰ ਕੱਢਣ ਦਾ ਬਹੁਤ ਦਬਾਅ ਪਾਇਆ।ਸਮਾਜ ਦੀ ਗ਼ੈਰ ਵਿਗਿਆਨਕ ਸੋਚ ਭੇਦ—ਭਾਵ ਦੀ ਕਿਸ ਹੱਦ ਤਕ ਜਾ ਸਕਦੀ ਹੈ, ਇਹ ਮੈਨੂੰ ਚੰਗੀ ਤਰ੍ਹਾਂ ਮਹਿਸੂਸ ਹੋਇਆ।'
ਉਸ ਨੇ ਅੱਗੇ ਲਿਖਿਆ- ਉਹ ਲੋਕ ਜੋ, ਇਕ ਦਿਨ ਪਹਿਲਾਂ ਸਾਡੇ ਨਾਲ ਸੈਲਫ਼ੀ ਖਿਚਵਾਉਣ ਲਈ ਬੇਚੈਨ ਸਨ, ਉਹੀ ਲੋਕ ਹੋਟਲ ਕੋਲੋਂ ਡਿਸਕਾਊਂਟ ਅਤੇ ਇਵਜ਼ਾਨਾ ਮੰਗਣ ਲਈ ਬਲੈਕਮੇਲਿੰਗ ਕਰਨ ਲੱਗੇ ਕਿਉਂਕਿ ਅਸੀਂ ਇਸ ਹੋਟਲ ਵਿਚ ਰਹਿ ਰਹੇ ਸੀ। ਮੈਨੂੰ ਹੈਰਾਨੀ ਹੋਈ ਕਿ ਕੀ ਦੁਨੀਆ ਵਿਚ ਇਮਾਨਦਾਰੀ ਦੀ ਕੋਈ ਕੀਮਤ ਹੈ?"




