17.22C Vancouver
ADS

May 30, 2025 5:17 PM - Connect Newsroom

ਸਿੱਧੂ ਮੂਸੇਵਾਲਾ ਬਾਰੇ ਗਾਣਾ ਗਾਉਣ ਤੋਂ ਬਾਅਦ ਰੈਪਰ ਐਮੀਵੇਅ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

Share On
rapper-emiway-faces-death-threat-after-he-sings-song-on-sidhu-moosewala
The threatening message, received on May 25, gave the rapper a 24-hour deadline to pay the ransom or face fatal consequences.(Photo: Instagram/emiwaybantai)

ਲੋਕਪ੍ਰਿਅ ਰੈਪਰ ਮੁਹੰਮਦ ਬਿਲਾਲ ਸ਼ੇਖ ਜਿਸ ਨੂੰ ਕਿ ਐਮੀਵੇਅ ਬੰਤਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਸ ਤੋਂ 1 ਕਰੋੜ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ। ਇਹ ਧਮਕੀ ਉਸ ਨੂੰ ਗੋਲਡੀ ਬਰਾੜ ਵਲੋਂ ਭੇਜੀ ਗਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਨਾਲ ਸੰਬੰਧਤ ਹੈ। ਉਸ ਦੇ ਸੂਤਰਾਂ ਅਨੁਸਾਰ ਧਮਕੀ ਵਾਲੇ ਸੰਦੇਸ਼ ਵਿੱਚ ਬਿਸ਼ਨੋਈ ਦੇ ਇਕ ਹੋਰ ਵਿਦੇਸ਼ੀ ਸਹਿਯੋਗੀ ਰੋਹਿਤ ਗੋਦਾਰਾ ਦਾ ਵੀ ਨਾਮ ਵੀ ਸ਼ਾਮਲ ਹੈ।

ਰੈਪਰ ਨੂੰ ਇਹ ਸੰਦੇਸ਼ 25 ਮਈ ਨੂੰ ਮਿਲਿਆ ਸੀ, ਜਿਸ 'ਚ ਇਕ ਕਰੋੜ ਰੁਪਇਆ ਦੇਣ ਜਾਂ ਘਾਤਕ ਨਤੀਜੇ ਭੁਗਤਣ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ। ਰੈਪਰ ਦੀ ਕੰਪਨੀ ਬੰਤਾਈ ਰਿਕਾਰਡਜ਼ ਦੇ ਰਜਿਸਟਰਡ ਨੰਬਰ 'ਤੇ ਭੇਜੇ ਸੰਦੇਸ਼ 'ਚ ਲਿਖਿਆ ਸੀ। "ਮੈਂ ਗੈਂਗਸਟਰ ਗੋਲਡੀ ਬਰਾੜ ਹਾਂ। ਤੁਹਾਡੇ ਗਾਇਕ ਕੋਲ 24 ਘੰਟੇ ਹਨ।ਮੈਨੂੰ 1 ਕਰੋੜ ਰੁਪਏ ਚਾਹੀਦੇ ਹਨ ਨਹੀਂ ਤਾਂ ਮੈਂ ਉਸਨੂੰ ਮਾਰ ਦੇਵਾਂਗਾ," ਜਦੋਂ ਇਕ ਕਰਮਚਾਰੀ ਨੇ ਇਹ ਸੰਦੇਸ਼ ਦੇਖਿਆ ਤਾਂ ਬਿਲਾਲ ਸ਼ੇਖ ਵਲੋਂ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ।

ਸਿੱਧੂ ਮੂਸੇਵਾਲਾ ਨੂੰ 2022 'ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਉਸ ਦੇ ਕਤਲ ਦਾ ਮਾਸਟਰ ਮਾਈਂਡ ਬਿਸ਼ਨੋਈ ਜੇਲ਼੍ਹ 'ਚ ਹੈ ਜਦੋਂ ਕਿ ਬਰਾੜ ਨੇ ਇਸ ਵਾਰਦਾਤ ਦੀ ਜਨਤਕ ਜ਼ਿੰਮੇਵਾਰੀ ਕਬੂਲੀ ਸੀ। ਜ਼ਿਕਰਯੋਗ ਹੈ ਕਿ ਐਮੀਵੇਅ ਵਲੋਂ 26 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਸੰਬੰਧੀ ਇਕ ਗੀਤ ਜਾਰੀ ਕੀਤਾ ਗਿਆ ਹੈ। ਜਦੋਂ ਕਿ ਉਸ ਤੋਂ ਇਕ ਦਿਨ ਪਹਿਲਾਂ ਹੀ ਇਹ ਧਮਕੀ ਆ ਗਈ ਸੀ।

Latest news

kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link