10.94C Vancouver
ADS

Dec 22, 2021 12:41 AM - Agencies

ਸਲਮਾਨ ਖ਼ਾਨ ਵੱਲੋਂ 'ਬਜਰੰਗੀ ਭਾਈਜਾਨ 2' ਦਾ ਐਲਾਨ

Share On
salman-khan-announces-bajrangi-bhaijaan-2
Salman Khan announces Bajrangi Bhaijaan 2

ਮੁੰਬਈ ਵਿਚ ਆਉਣ ਵਾਲੀ ਫ਼ਿਲਮ ਆਰਆਰਆਰ ਦੇ ਪ੍ਰੀ-ਰਿਲੀਜ਼ ਸਮਾਗਮ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਅੱਜ 'ਬਜਰੰਗੀ ਭਾਈਜਾਨ 2' ਦਾ ਬਾਕਾਇਦਾ ਐਲਾਨ ਕੀਤਾ।

ਫਿਲਮ ਦੀ ਕਹਾਣੀ ਐਸ ਐਸ ਰਾਜਾਮੌਲੀ ਦੇ ਪਿਤਾ ਕੇ ਵੀ ਵਿਜੇਂਦਰ ਪ੍ਰਸਾਦ ਵੱਲੋਂ ਲਿਖੀ ਜਾਵੇਗੀ।ਇਨ੍ਹਾਂ ਨੇ ਹੀ ਮੂਲ ਫ਼ਿਲਮ ਦੀ ਕਹਾਣੀ ਲਿਖੀ ਸੀ ਜਿਸ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਸੀ।

ਸਲਮਾਨ ਨੇ ਬੀਤੇ ਐਤਵਾਰ ਐਸਐਸ ਰਾਜਾਮੌਲੀ ਦੀ ਹਮਾਇਤ ਵਿਚ ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫ਼ਿਲਮ ਆਰ ਆਰ ਆਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੇ ਇਕ ਸਮਾਗਮ ਵਿੱਚ ਸ਼ਿਰਕਤ ਕੀਤੀ।ਫ਼ਿਲਮ ਵਿੱਚ ਜੇ ਆਰ ਐੱਨਟੀਆਰ, ਰਾਮ ਚਰਨ, ਆਲੀਆ ਭੱਟ ਅਤੇ ਅਜੈ ਦੇਵਗਨ ਭੂਮਿਕਾ ਨਿਭਾਅ ਰਹੇ ਹਨ।

ਸਮਾਗਮ ਦੌਰਾਨ ਸਲਮਾਨ ਖਾਨ ਨੇ ਬਜਰੰਗੀ ਭਾਈਜਾਨ ਫਿਲਮ ਦੀ ਗੱਲ ਕਰਦਿਆਂ ਕਿਹਾ ਕਿ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਹੈ ਅਤੇ ਉਨ੍ਹਾਂ ਇਸ ਗੱਲ ਲਈ ਐੱਸ ਐੱਸ ਰਾਜਾਮੌਲੀ ਦੇ ਪਿਤਾ ਦਾ ਧੰਨਵਾਦ ਕੀਤਾ।

ਬਜਰੰਗੀ ਭਾਈਜਾਨ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਸੀ ਅਤੇ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਨਵਾਜ਼ੂਦੀਨ ਸਿੱਦੀਕੀ ਨੇ ਵੀ ਭੂਮਿਕਾ ਨਿਭਾਈ ਸੀ।

Latest news

moosewala-murder-case-court-sets-october-9-for-hearing-on-anmol-bishnois-production-warrant
Punjabi

ਮੂਸੇਵਾਲਾ ਕਤਲ ਕੇਸ: ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਮਾਨਸਾ ਦੀ ਸੈਸ਼ਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅਤੇ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ’ਤੇ ਬਹਿਸ ਕਰਨ ਲਈ 9 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
gurnam-bhullar-announces-new-punjabi-film-ve-faqeera-releasing-may-2027
Punjabi

ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ 'ਵੇ ਫਕੀਰਾ' ਦਾ ਐਲਾਨ, ਅਗਲੇ ਸਾਲ ਹੋਏਗੀ ਰਿਲੀਜ਼

ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਦੀ ਸਫ਼ਲਤਾ ਤੋਂ ਬਾਅਦ ਈਸ਼ਾ ਮਾਲਵੀਆ ਅਤੇ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਨਾਂਅ ਹੈ 'ਵੇ ਫਕੀਰਾ'। ਇਹ ਫਿਲਮ ਅਗਲੇ ਸਾਲ ਮਈ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ ਦਾ ਐਲਾਨ ਕਰਦੇ ਹੋਏ ਗਾਇਕ ਗੁਰਨਾਮ ਭੁੱਲਰ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਵੇ ਫਕੀਰਾ' 14 ਮਈ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।" ਸਾਂਝੇ ਕੀਤੇ ਗਏ ਪੋਸਟਰ ਤੋਂ ਇਹ ਫਿਲਮ ਇੱਕ ਪ੍ਰੇਮ ਕਹਾਣੀ ਲੱਗਦੀ ਹੈ।
supreme-court-gives-rajpal-yadav-2-weeks-to-repay-dues
Punjabi

ਸੁਪਰੀਮ ਕੋਰਟ ਵੱਲੋਂ ਰਾਜਪਾਲ ਯਾਦਵ ਨੂੰ ਬਕਾਇਆ ਰਕਮ ਮੋੜਨ ਲਈ 2 ਹਫ਼ਤਿਆਂ ਦਾ ਦਿੱਤਾ ਆਖ਼ਰੀ ਮੌਕਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ।
diljit-dosanjh-announces-ahmedabad-show-on-november-21
Punjabi

ਦਿਲਜੀਤ ਦੋਸਾਂਝ ਨੇ ਕੀਤਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ।
ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link