Feb 9, 2022 10:19 PM - ANI

ਮਾਤਾ ਪਿਤਾ ਅਤੇ ਬੱਚਿਆਂ ਦਾ ਪਿਆਰ ਹਮੇਸ਼ਾ ਤੋਂ ਹੀ ਬਹੁਤ ਖ਼ਾਸ ਹੁੰਦਾ ਹੈ।ਸਲਮਾਨ ਖ਼ਾਨ ਦੀ ਆਪਣੀ ਮਾਂ ਸਲਮਾ ਖ਼ਾਨ ਨਾਲ ਸਾਂਝੀ ਕੀਤੀ ਤਾਜ਼ਾ ਤਸਵੀਰ ਵੀ ਇਸੇ ਭਾਵਨਾ ਨੂੰ ਦਰਸਾਉਂਦੀ ਹੈ।
ਮੰਗਲਵਾਰ ਨੂੰ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਹ ਆਪਣੀ ਮਾਂ ਦੀ ਗੋਦ ਵਿਚ ਸਿਰ ਰੱਖੀ ਨਜ਼ਰ ਆ ਰਹੇ ਹਨ। ਮਾਂ ਤੇ ਪੁੱਤਰ ਦੋਹਾਂ ਦੇ ਚਿਹਰਿਆਂ 'ਤੇ ਮੁਸਕਾਨ ਹੈ।
'ਮਾਂ ਦੀ ਗੋਦ— ਜੰਨਤ' ਪੋਸਟ ਦੀ ਕੈਪਸ਼ਨ ਹੈ।
ਸਲਮਾਨ ਦੀ ਆਪਣੀ ਮਾਂ ਨਾਲ ਇਸ ਸੈਲਫੀ ਨੇ ਸੋਸ਼ਲ ਮੀਡੀਆ ਫੌਲੋਅਰਜ਼ ਨੇ ਬੇਹੱਦ ਪਿਆਰ ਦਿੱਤਾ ਹੈ। ਇਕ ਪ੍ਰਸ਼ੰਸਕ ਨੇ ਇਸ ਨੂੰ 'ਲਾਸਾਨੀ' ਲਿਖਿਆ ਤੇ ਕਿਸੇ ਨੇ 'ਬਿਲਕੁਲ ਸਹੀ ਕੈਪਸ਼ਨ' ਲਿਖ ਕੇ ਸਲਾਹਿਆ ਹੈ।
ਸਲਮਾਨ ਦੇ ਆਉਣ ਵਾਲੇ ਪ੍ਰਾਜੈਕਟਾਂ ਵਿਚ ਕੈਟਰੀਨਾ ਕੈਫ਼ ਨਾਲ 'ਟਾਈਗਰ 3' ਤੋਂ ਇਲਾਵਾ 'ਕਿੱਕ 2' ਅਤੇ 'ਕਭੀ ਈਦ ਕਭੀ ਦੀਵਾਲੀ' ਵਰਗੀਆਂ ਫਿ਼ਲਮਾਂ ਸ਼ਾਮਿਲ ਹਨ।




