Jun 9, 2022 12:27 PM - ANI

ਸੁਪਰਸਟਾਰ ਸ਼ਾਹਰੁਖ ਖ਼ਾਨ ਕੋਵਿਡ-19 ਤੋਂ ਸਵਸਥ ਹੋ ਚੁੱਕੇ ਹਨ ।
ਉਹ ਤਾਮਿਲ ਫ਼ਿਲਮ ਦੇ ਨਿਰਦੇਸ਼ਕ-ਨਿਰਮਾਤਾ ਵਿਗਨੇਸ਼ ਸ਼ਿਵਨ ਨਾਲ ਆਪਣੀ 'ਜਵਾਨ' ਫ਼ਿਲਮ ਦੀ ਸਹਿ-ਕਲਾਕਾਰ ਨਯਨਤਾਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਮਹਾਬਲੀਪੁਰਮ ਗਏ ਸਨ।
ਸ਼ਾਹਰੁਖ ਖ਼ਾਨ ਦੀ ਮੈਨੇਜਰ ਪੂਜਾ ਡਡਲਾਨੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸ਼ਾਹਰੁਖ ਆਪਣਾ ਜਲਵਾ ਬਿਖੇਰ ਦੇ ਨਜ਼ਰ ਆ ਰਹੇ ਹਨ |
ਇੰਸਟਾਗ੍ਰਾਮ ਦੀ ਇਹ ਪੋਸਟ ਦਾ ਕੈਪਸ਼ਨ ਸੀ, "ਨਯਨਤਾਰਾ ਦੇ ਸਪੈਸ਼ਲ ਡੇਅ ਲਈ।"
ਫ਼ਿਲਮਕਾਰ ਐਟਲੀ ਨੇ ਵੀ ਸ਼ਾਹਰੁਖ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ।
ਤਸਵੀਰ 'ਚ ਐਟਲੀ ਸ਼ਾਹਰੁਖ ਅਤੇ ਪੂਜਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਅਭਿਨੇਤਾ ਥਲਾਪਥੀ ਵਿਜੇ ਅਤੇ ਫ਼ਿਲਮ ਨਿਰਮਾਤਾ ਬੋਨੀ ਕਪੂਰ ਵੀ ਵਿਆਹ 'ਚ ਸ਼ਾਮਿਲ ਹੋਏ ਸਨ।
ਆਪਣੇ ਵਿਆਹ ਦੀ ਰਸਮ ਤੋਂ ਪਹਿਲਾਂ, ਵਿਗਨੇਸ਼ ਨੇ ਨਯਨਤਾਰਾ ਲਈ ਇੱਕ ਦਿਲੋਂ ਪੋਸਟ ਲਿਖੀ।
"ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਅੱਜ 9 ਜੂਨ ਹੈ ਅਤੇ ਇਹ ਨਯਨ ਦਾ ਹੈ। ਮੈਂ ਰੱਬ , ਬ੍ਰਹਿਮੰਡ ਅਤੇ ਉਨ੍ਹਾਂ ਸਾਰੇ ਪਿਆਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਮੈਨੂੰ ਮੇਰੇ ਜੀਵਨ 'ਚ ਮਿਲੇ ਹਨ !! ਹਰ ਚੰਗੀ ਰੂਹ, ਹਰ ਚੰਗਾ ਪਲ, ਹਰ ਚੰਗਾ ਸੰਜੋਗ, ਹਰ ਚੰਗੀ ਬਰਕਤ, ਸ਼ੂਟਿੰਗ ਦੇ ਸਮੇਂ ਹਰ ਰੋਜ਼ ਅਤੇ ਹਰ ਉਹ ਪ੍ਰਾਰਥਨਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਸੁੰਦਰ ਬਣਾਇਆ ਹੈ, ਮੈਂ ਇਸ ਪ੍ਰਾਰਥਨਾਵਾਂ ਦਾ ਰਿਣੀ ਹਾਂ! ਹੁਣ, ਇਹ ਸਭ ਮੇਰੀ ਜ਼ਿੰਦਗੀ ਦੇ ਪਿਆਰ ਨੂੰ ਸਮਰਪਿਤ ਹੈ ! #Nayanthara।"




