20.47C Vancouver
ADS

Aug 10, 2022 12:26 PM - ANI

ਸ਼ਹਿਨਾਜ਼ ਨੇ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਕੀਤੇ ਜਾਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ

Share On
shehnaaz-denies-rumours-of-being-thrown-out-of-salmans-kabhi-eid-kabhi-diwali-says-cant-wait-for-people-to-watch-the-film
Shehnaaz denies rumours of being thrown out of Salman's Kabhi Eid Kabhi Diwali, says "can't wait for people to watch the film" (Photo: Facebook)

ਗਾਇਕਾ-ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਉਸ ਨੂੰ ਬਾਹਰ ਕੀਤੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ।

ਸ਼ਹਿਨਾਜ਼ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੀਆਂ ਅਫਵਾਹਾਂ ਹੁਣ ਉਨ੍ਹਾਂ ਦੇ ਰੋਜ਼ ਦੇ ਜੀਵਨ ਦਾ ਹਿੱਸਾ ਹਨ।" ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਫਿਲਮ ਨੂੰ ਦੇਖਣ ਨੂੰ ਲੈ ਕੇ ਮੇਰੇ ਤੋਂ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਅਤੇ ਨਿਸ਼ਚਿਤ ਰੂਪ ਤੋਂ ਮੈਂ ਵੀ ਫਿਲਮ ਵਿਚ ਹਾਂ।

ਸ਼ਹਿਨਾਜ਼ ਨੇ 'ਕਭੀ ਈਦ ਕਭੀ ਦੀਵਾਲੀ' ਲਈ ਸ਼ੂਟਿਗ ਇਸ ਸਾਲ ਦੀ ਸ਼ੁਰਆਤ ਵਿਚ ਸ਼ੁਰੂ ਕੀਤੀ ਸੀ। ਫਿਲਮ ਵਿਚ ਉਨ੍ਹਾਂ ਦੀ ਜੋੜੀ ਰਾਘਵ ਜੁਆਲ ਨਾਲ ਹੈ। ਇਹ ਫਿਲਮ ਉਨ੍ਹਾਂ ਦੀ ਬਾਲੀਵੁੱਡ ਡੈਬਿਊ ਹੋਵੇਗੀ। ਫਰਹਾਦ ਸਾਮਜੀ ਵੱਲੋਂ ਨਿਰਦੇਸ਼ਤ ਕਭੀ ਈਦ ਕਭੀ ਦੀਵਾਲੀ ਵਿਚ ਸਲਮਾਨ ਖਾਨ, ਵੈਂਕਟੇਸ਼ ਡੱਗੂਬਾਤੀ ਅਤੇ ਪੂਜਾ ਹੇਜ ਨੇ ਕੰਮ ਕੀਤਾ ਹੈ।

ਗੌਰਤਲਬ ਹੈ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ-13 ਤੋਂ ਮਸ਼ਹੂਰ ਹੋਈ ਸੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਈ ਸੰਗੀਤ ਵੀਡੀਓਜ਼ ਵਿਚ ਕੰਮ ਕੀਤਾ। ਉਹ ਆਖਰੀ ਵਾਰ ਦਿਲਜੀਤ ਦੋਸਾਂਝ ਦੀ ਹੋਂਸਲਾ ਰੱਖ ਵਿਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਮਈ ਵਿਚ ਸ਼ਹਿਨਾਜ਼ ਨੂੰ ਸਲਮਾਨ ਖਾਨ ਨਾਲ ਮੁੰਬਈ ਵਿਚ ਉਨ੍ਹਾਂ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਈਦ ਪਾਰਟੀ ਵਿਚ ਦੇਖਿਆ ਗਿਆ ਸੀ। ਉਹ ਸ਼ਿਲਪਾ ਸ਼ੈੱਟੀ ਦੇ ਟਾਕ ਸ਼ੋਅ ਵਿਚ ਵੀ ਨਜ਼ਰ ਆਈ। ਹੁਣ ਅਸੀਂ ਇਹ ਦੇਖਣਾ ਹੋਵੇਗਾ ਕਿ ਉਹ 'ਕਭੀ ਈਦ ਕਭੀ ਦੀਵਾਲੀ' ਵਿਚ ਕੀ ਭੂਮਿਕਾ ਨਿਭਾਉਂਦੀ ਹੈ, ਜਿਸ ਵਿਚ ਸਿਧਾਰਥ ਨਿਗਮ ਵੀ ਹਨ।

Latest news

moosewala-murder-case-court-sets-october-9-for-hearing-on-anmol-bishnois-production-warrant
Punjabi

ਮੂਸੇਵਾਲਾ ਕਤਲ ਕੇਸ: ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਮਾਨਸਾ ਦੀ ਸੈਸ਼ਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅਤੇ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ’ਤੇ ਬਹਿਸ ਕਰਨ ਲਈ 9 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
gurnam-bhullar-announces-new-punjabi-film-ve-faqeera-releasing-may-2027
Punjabi

ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ 'ਵੇ ਫਕੀਰਾ' ਦਾ ਐਲਾਨ, ਅਗਲੇ ਸਾਲ ਹੋਏਗੀ ਰਿਲੀਜ਼

ਪੰਜਾਬੀ ਫਿਲਮ 'ਇਸ਼ਕਾਂ ਦੇ ਲੇਖੇ' ਦੀ ਸਫ਼ਲਤਾ ਤੋਂ ਬਾਅਦ ਈਸ਼ਾ ਮਾਲਵੀਆ ਅਤੇ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਨਾਂਅ ਹੈ 'ਵੇ ਫਕੀਰਾ'। ਇਹ ਫਿਲਮ ਅਗਲੇ ਸਾਲ ਮਈ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫਿਲਮ ਦਾ ਐਲਾਨ ਕਰਦੇ ਹੋਏ ਗਾਇਕ ਗੁਰਨਾਮ ਭੁੱਲਰ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਵੇ ਫਕੀਰਾ' 14 ਮਈ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।" ਸਾਂਝੇ ਕੀਤੇ ਗਏ ਪੋਸਟਰ ਤੋਂ ਇਹ ਫਿਲਮ ਇੱਕ ਪ੍ਰੇਮ ਕਹਾਣੀ ਲੱਗਦੀ ਹੈ।
supreme-court-gives-rajpal-yadav-2-weeks-to-repay-dues
Punjabi

ਸੁਪਰੀਮ ਕੋਰਟ ਵੱਲੋਂ ਰਾਜਪਾਲ ਯਾਦਵ ਨੂੰ ਬਕਾਇਆ ਰਕਮ ਮੋੜਨ ਲਈ 2 ਹਫ਼ਤਿਆਂ ਦਾ ਦਿੱਤਾ ਆਖ਼ਰੀ ਮੌਕਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ।
diljit-dosanjh-announces-ahmedabad-show-on-november-21
Punjabi

ਦਿਲਜੀਤ ਦੋਸਾਂਝ ਨੇ ਕੀਤਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ।
ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link