Aug 18, 2022 12:33 PM - Agencies

ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਉਹ ਹੁਣ "ਭਾਰਤ ਦੀ ਸ਼ਹਿਨਾਜ਼" ਕਹਾਉਣਾ ਪਸੰਦ ਕਰਦੀ ਹੈ। ਉਨ੍ਹਾਂ ਕਿਹਾ, "ਮੈਂ ਪੰਜਾਬ ਦੀ ਕੈਟਰੀਨਾ ਕੈਫ ਨਹੀਂ, ਸਿਰਫ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ।"
'ਬਿੱਗ ਬੌਸ 13' ਵਿਚ ਸ਼ਹਿਨਾਜ਼ ਨੇ 'ਪੰਜਾਬ ਕੀ ਕੈਟਰੀਨਾ ਕੈਫ' ਦਾ ਟਾਈਟਲ ਕਹਾਉਣਾ ਸ਼ੁਰੂ ਕੀਤਾ ਸੀ। ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਇਹ ਇੱਕ 'ਗਲਤੀ' ਸੀ ਅਤੇ ਹੁਣ ਚਾਹੁੰਦੀ ਹੈ ਕਿ ਉਸ ਨੂੰ ਸ਼ਹਿਨਾਜ਼ ਗਿੱਲ ਹੀ ਬੁਲਾਇਆ ਜਾਵੇ।
ਸ਼ਹਿਨਾਜ਼ ਨੇ ਕਿਹਾ ਕਿ ਪੰਜਾਬ ਦੀ ਕੈਟਰੀਨਾ ਕੈਫ ਦਾ ਟਾਈਟਲ ਕੈਟਰੀਨਾ ਨੂੰ ਹੀ ਜ਼ਿਆਦਾ ਜੱਚਦਾ ਹੈ ਕਿਉਂਕਿ ਉਸ ਦਾ ਵਿਆਹ ਵਿੱਕੀ ਕੌਸ਼ਲ ਨਾਲ ਹੋਇਆ ਹੈ। ਬਾਲੀਵੁੱਡ ਬੱਬਲ ਨਾਲ ਇੱਕ ਰੈਪਿਡ ਫਾਇਰ ਦੌਰਾਨ ਸ਼ਹਿਨਾਜ਼ ਨੇ ਕਿਹਾ ਕਿ ਉਹ ਕਾਰਤਿਕ ਆਰੀਅਨ ਨੂੰ ਪਸੰਦ ਕਰਦੀ ਹੈ ਅਤੇ ਇਸ ਤੋਂ ਵੀ ਵੱਧ ਉਨ੍ਹਾਂ ਲਈ ਬਹੁਤ ਸਤਿਕਾਰ ਹੈ।
ਸ਼ਹਿਨਾਜ਼ ਨੇ ਕਿਹਾ, ''ਤੁਸੀਂ ਕੰਮ ਕਰੋ, ਤੁਸੀਂ ਜ਼ਿੰਦਗੀ ਵਿਚ ਬਹੁਤ ਤਰੱਕੀ ਕਰੋ, ਭੂਲ ਭੁਲਈਆ-4, 5 ਤੇ 6 ਕਰੋ।" ਜਦੋਂ ਉਨ੍ਹਾਂ ਕੋਲੋਂ ਕਈ ਸਿਤਾਰਿਆਂ, ਖਾਸ ਤੌਰ 'ਤੇ ਕੈਟਰੀਨਾ ਕੈਫ ਨਾਲ ਮੁਲਾਕਾਤ ਬਾਰੇ ਟਿੱਪਣੀ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ, ''ਕਿਵੇਂ ਹੈ ਵਿੱਕੀ ਕੌਸ਼ਲ" '
ਪੰਜਾਬ ਦੀ ਕੈਟਰੀਨਾ ਕੈਫ ਕਹੇ ਜਾਣ 'ਤੇ ਸ਼ਹਿਨਾਜ਼ ਗਿੱਲ ਨੇ ਕਿਹਾ, ''ਮੈਂ ਪੰਜਾਬ ਦੀ ਕੈਟਰੀਨਾ ਕੈਫ ਨਹੀਂ ਬਣਨਾ ਚਾਹੁੰਦੀ। ਗਲਤੀ ਹੋ ਗਈ, ਮੈਨੂੰ ਮੁਆਫ਼ ਕਰੋਂ। ਮੈਂ ਸਿਰਫ਼ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ।''




