Aug 31, 2022 12:27 PM - Agencies

ਰਿਪੋਰਟਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਸਲਮਾਨ ਖਾਨ ਨਾਲ 'ਬਿੱਗ ਬੌਸ 16' ਨੂੰ ਹੋਸਟ ਕਰਨ ਜਾ ਰਹੀ ਹੈ।
'ਬਿੱਗ ਬੌਸ' ਨਾਲ ਜੁੜੀਆਂ ਤਾਜ਼ਾ ਰਿਪੋਰਟਾਂ ਅਨੁਸਾਰ, ਸ਼ੋਅ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ ਸ਼ਹਿਨਾਜ਼ ਗਿੱਲ ਹੋਸਟ ਸਲਮਾਨ ਖਾਨ ਦੇ ਨਾਲ ਸ਼ੋਅ ਦੇ ਪ੍ਰੀਮੀਅਰ ਐਪੀਸੋਡ ਵਿਚ ਦਿਖਾਈ ਦੇਵੇਗੀ।
ਹਾਲਾਂਕਿ, ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਖਬਰਾਂ ਹਨ ਕਿ ਸ਼ਹਿਨਾਜ਼ ਗਿੱਲ ਸਲਮਾਨ ਨਾਲ ਸਿਰਫ ਪ੍ਰੀਮੀਅਰ ਐਪੀਸੋਡ ਵਿਚ ਸਟੇਜ 'ਤੇ ਨਜ਼ਰ ਆਉਣ ਵਾਲੀ ਹੈ।
ਉੱਥੇ ਹੀ, ਇਸ ਸਾਲ ਦੇ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਈ ਨਾਮ ਸਾਹਮਣੇ ਨਹੀਂ ਆਇਆ ਹੈ।
ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਫਰਹਾਦ ਸਾਮਜੀ ਵੱਲੋਂ ਨਿਰਦੇਸ਼ਤ ਫਿਲਮ ਵਿਚ ਵੈਂਕਟੇਸ਼ ਡੱਗੂਬਾਤੀ ਅਤੇ ਪੂਜਾ ਹੇਜ ਵੀ ਹਨ।




