13.54C Vancouver
ADS

Oct 11, 2024 4:58 PM - Connect Newsroom

ਕੀ ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਹੋਈ ਸੀ ਭਵਿੱਖਬਾਣੀ

Share On
sidhu-moosewalas-death-was-predicted
“I stumbled upon a picture of Rudra with Sidhu and couldn't help but ask why they met,” he shared, revealing that Moosewala had sought Rudra's insights into his horoscope.

ਅੱਜ ਕੱਲ੍ਹ ਇਨੀਂ ਦਿਨੀਂ ਇਸ ਗੱਲ ਦੀ ਬੜੀ ਚਰਚਾ ਹੈ ਕਿ ਉੱਘੇ ਗਾਇਕ ਸਿਧੂ ਮੂਸੇਵਾਲਾ ਦੀ ਮੌਤ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਇਸ ਸੰਬੰਧੀ ਇਕ ਵੱਡੇ ਰਿਆਲਿਟੀ ਸ਼ੋਅ ‘ਬਿਗ ਬੌਸ 18’ ’ਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਸੀ। ਤਜਿੰਦਰ ਬੱਗਾ ਨਾਮੀ ਇਕ ਯੋਗੀ ਨੇ ਦੇਸ਼ ਭਰ ਦੇ ਮੂਸੇਵਾਲਾ ਦੇ ਪ੍ਰਸ਼ੰਸਕਾਂ ’ਚ ਇਕ ਸਨਸਨੀ ਫੈਲਾ ਦਿੱਤੀ ਸੀ ਜਦੋਂ ਉਸ ਨੇ ਗਾਇਕ ਦੀ ਦੁਖ ਦਾਈ ਮੌਤ ਦੀ ਚਰਚਾ ਕੀਤੀ ਸੀ

ਜੋਤਿਸ਼ ਦੇ ਮਾਮਲੇ ’ਤੇ ਗੱਲਬਾਤ ਕਰਦਿਆਂ ਬੱਗਾ ਨੇ ਰੂਦਰ ਨਾਮੀ ਇਕ ਜੋਤਿਸ਼ੀ ਤੋਂ ਇਸ ਬਾਰੇ ਪੁੱਛਿਆ ਸੀ ਤਾਂ ਉਸ ਨੇ ਇਹ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਇਸ ਗੰਭੀਰ ਖਤਰੇ ਬਾਰੇ ਚਿਤਾਵਨੀ ਦਿਤੀ ਗਈ ਸੀ । ਬੱਗਾ ਨੇ ਦੱਸਿਆ ਕਿ ਉਸ ਦੇ ਇਕ ਦੋਸਤ ਨੇ ਖੁਲਾਸਾ ਕੀਤਾ ਸੀ ਕਿ ਰੂਦਰ ਨੇ ਉਸ ਨਾਲ 4 ਘੰਟੇ ਗੁਜ਼ਾਰੇ ਸਨ। ਜਿਸ ਨੇ ਸਿਧੂ ਨੂੰ ਦੇਸ਼ ਛੱਡ ਜਾਣ ਲਈ ਆਖਿਆ ਸੀ। ਉਸ ਨੇ ਚਿਤਾਵਨੀ ਦਿੱਤੀ ਸੀ ਕਿ ਸਿਧੂ ਦੇ ਜੀਵਨ ਲਈ ਇਕ ਗੰਭੀਰ ਖਤਰਾ ਹੈ। ਬੱਗਾ ਦੇ ਅਜਿਹੇ ਖ਼ੁਲਾਸਿਆ ਨਾਲ ਸਿੱਧੂ ਮੂਸੇਵਾਲਾ ਦੀ ਯਾਦ ਇਕ ਵਾਰ ਫਿਰ ਤਾਜ਼ਾ ਹੋ ਗਈ ਹੈ ਜਿਸ ਨੂੰ 29 ਮਈ 2022 ਨੂੰ ਹਮਲਾਵਰਾਂ ਨੇ ਗੋਲੀਆ ਮਾਰ ਕੇ ਮਾਰ ਦਿੱਤਾ ਸੀ।

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਜਿਹੀ ਕਿਸੇ ਵੀ ਭਵਿੱਖਬਾਣੀ ਜਾ ਜੋਤਿਸ਼ੀ ਦੀ ਚਿਤਾਵਨੀ ਤੋਂ ਇਨਕਾਰ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਮੇਰੇ ਬੇਟੇ ਦੀ ਕਿਸੇ ਅਜਿਹੇ ਜੋਤਿਸ਼ੀ ਨਾਲ ਗੱਲਬਾਤ ਨਹੀ ਹੋਈ ਸੀ।

Latest news

film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
bobby-deols-bandar-to-premiere-on-zee5-on-august-28
Punjabi

ਬੌਬੀ ਦਿਓਲ ਦੀ ਫਿਲਮ ‘ਬੰਦਰ’ 28 ਅਗਸਤ ਨੂੰ ZEE5 ’ਤੇ ਹੋਵੇਗੀ ਰਿਲੀਜ਼

ਥੀਏਟਰ ਵਿੱਚ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਰਹੀ ਅਨੁਰਾਗ ਕਸ਼ਯਪ ਦੀ ਫਿਲਮ “ਬੰਦਰ”, ਜਿਸ ਵਿੱਚ ਬੌਬੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਹੁਣ ਡਿਜੀਟਲ ਪ੍ਰੀਮੀਅਰ ਦੇ ਲਈ ਤਿਆਰ ਹੈ। ਸਟ੍ਰੀਮਿੰਗ ਪਲੇਟਫਾਰਮ ਜ਼ੀ5 ਨੇ ਬੀਤੇ ਦਿਨ ਐਲਾਨ ਕੀਤਾ ਕਿ ਇਹ ਫਿਲਮ ਇਸ ਮਹੀਨੇ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।
taapsee-pannus-gandhari-to-release-on-netflix-on-september-3
Punjabi

ਤਾਪਸੀ ਪੰਨੂ ਦੀ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਤਾਪਸੀ ਪੰਨੂ ਸਟਾਰਰ ਫਿਲਮ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਦੇਵਾਸ਼ੀਸ਼ ਮਖੀਜਾ ਵਲੋਂ ਨਿਰਦੇਸ਼ਤ, ਇਹ ਫਿਲਮ ਕਨਿਕਾ ਢਿੱਲੋਂ ਦੁਆਰਾ ਬਣਾਈ ਗਈ ਹੈ। ਇਸ ਫਿਲਮ ਵਿੱਚ ਇਸ਼ਵਾਕ ਸਿੰਘ, ਛਾਇਆ ਕਦਮ, ਸਵਾਸਤਿਕਾ ਮੁਖਰਜੀ, ਮੀਤਾ ਵਸ਼ਿਸ਼ਟ ਅਤੇ ਜਤਿਨ ਸਰਨਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link