17.48C Vancouver
ADS

Jan 22, 2026 6:35 PM - Connect Newsroom - Jasmine Singh

ਸੁਨੀਤਾ ਆਹੂਜਾ ਨੇ ਆਪਣੇ ਪਤੀ ਗੋਵਿੰਦਾ ਨਾਲ ਜੁੜੀ ਇਕ ਔਰਤ ਬਾਰੇ ਕੀਤਾ ਖੁਲਾਸਾ

Share On
sunita-ahuja-hints-at-woman-linked-to-govinda-drops-a-name-2
In a recent interaction, Sunita suggested that the Bollywood actor may have been involved with a younger actor and even claimed he could be facing alleged blackmail. (Photo: Facebook/Ssunita Ahuja)

ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਗੋਵਿੰਦਾ ਦੇ ਇਕ ਔਰਤ ਨਾਲ ਸੰਬੰਧਾਂ ਨੂੰ ਲੈ ਕੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਕਾਫੀ ਚਰਚਾ ਛਿੜ ਗਈ ਹੈ। ਸੁਨੀਤਾ ਦੀ ਟਿੱਪਣੀ ਤੋਂ ਲੱਗਦਾ ਹੈ ਜਿਵੇਂ ਉਸ ਦੇ ਵਿਆਹੁਤਾ ਸੰਬੰਧ ਮੁਸ਼ਕਲਾਂ ਵਿੱਚ ਹਨ।

ਬੀਤੇ ਦਿਨੀਂ ਇਕ ਗੱਲਬਾਤ ਦੌਰਾਨ ਸੁਨੀਤਾ ਨੇ ਦੱਸਿਆ ਕਿ ਅਭਿਨੇਤਾ ਦੇ ਕਿਸੇ ਹੋਰ ਨਾਲ ਸੰਬੰਧ ਹੋ ਸਕਦੇ ਹਨ ਅਤੇ ਉਸ ਨੂੰ ਕਥਿਤ ਬਲੈਕਮੇਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੇ ਕਿਹਾ ਜੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਮਾਮਲੇ ਵਿੱਚ ਮੁਆਫੀ ਕੋਈ ਬਦਲ ਨਹੀਂ ਹੋਵੇਗੀ।

ਸੁਨੀਤਾ ਨੇ ਗੋਵਿੰਦਾ ਨਾਲ ਇਕ ਔਰਤ ਬਾਰੇ ਇਸ਼ਾਰਾ ਕਰਦਿਆਂ ਸਿਰਫ 'ਕੋਮਲ' ਨਾਂਅ ਦਾ ਜ਼ਿਕਰ ਕੀਤਾ, ਜਿਸ ਨੇ ਛੇਤੀ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ। ਇਸ ਨਾਂਅ ਦੇ ਜ਼ਿਕਰ ਨੇ ਵਿਵਾਦ ਦੀ ਅੱਗ 'ਤੇ ਤੇਲ ਦਾ ਕੰਮ ਕੀਤਾ। ਹੁਣ ਇਸ ਜੋੜੇ ਦੀ ਵਿਆਹੁਤਾ ਜ਼ਿੰਦਗੀ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ।

Latest news

film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
bobby-deols-bandar-to-premiere-on-zee5-on-august-28
Punjabi

ਬੌਬੀ ਦਿਓਲ ਦੀ ਫਿਲਮ ‘ਬੰਦਰ’ 28 ਅਗਸਤ ਨੂੰ ZEE5 ’ਤੇ ਹੋਵੇਗੀ ਰਿਲੀਜ਼

ਥੀਏਟਰ ਵਿੱਚ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਰਹੀ ਅਨੁਰਾਗ ਕਸ਼ਯਪ ਦੀ ਫਿਲਮ “ਬੰਦਰ”, ਜਿਸ ਵਿੱਚ ਬੌਬੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਹੁਣ ਡਿਜੀਟਲ ਪ੍ਰੀਮੀਅਰ ਦੇ ਲਈ ਤਿਆਰ ਹੈ। ਸਟ੍ਰੀਮਿੰਗ ਪਲੇਟਫਾਰਮ ਜ਼ੀ5 ਨੇ ਬੀਤੇ ਦਿਨ ਐਲਾਨ ਕੀਤਾ ਕਿ ਇਹ ਫਿਲਮ ਇਸ ਮਹੀਨੇ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।
taapsee-pannus-gandhari-to-release-on-netflix-on-september-3
Punjabi

ਤਾਪਸੀ ਪੰਨੂ ਦੀ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਹੋਵੇਗੀ ਰਿਲੀਜ਼

ਤਾਪਸੀ ਪੰਨੂ ਸਟਾਰਰ ਫਿਲਮ 'ਗਾਂਧਾਰੀ' 3 ਸਤੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਦੇਵਾਸ਼ੀਸ਼ ਮਖੀਜਾ ਵਲੋਂ ਨਿਰਦੇਸ਼ਤ, ਇਹ ਫਿਲਮ ਕਨਿਕਾ ਢਿੱਲੋਂ ਦੁਆਰਾ ਬਣਾਈ ਗਈ ਹੈ। ਇਸ ਫਿਲਮ ਵਿੱਚ ਇਸ਼ਵਾਕ ਸਿੰਘ, ਛਾਇਆ ਕਦਮ, ਸਵਾਸਤਿਕਾ ਮੁਖਰਜੀ, ਮੀਤਾ ਵਸ਼ਿਸ਼ਟ ਅਤੇ ਜਤਿਨ ਸਰਨਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link