Jan 8, 2022 12:04 AM - ANI

ਸ਼ੁੱਕਰਵਾਰ ਨੂੰ ਸਵਰਾ ਭਾਸਕਰ ਨੇ ਇਕ ਟਵਿੱਟਰ ਪੋਸਟ ਵਿਚ ਕਿਹਾ ਕਿ ਉਸ ਦਾ RT-PCR ਟੈਸਟ ਪਾਜਿ਼ਟਿਵ ਆਇਆ ਹੈ ਅਤੇ ਉਸ ਨੇ ਖ਼ੁਦ ਨੂੰ ਆਪਣੇ ਘਰ ਵਿਚ ਹੀ ਇਕਾਂਤਵਾਸ ਕਰ ਲਿਆ ਹੈ।
ਇਸ ਪੋਸਟ ਵਿਚ 33 ਸਾਲਾ ਅਦਾਕਾਰਾ ਨੇ ਲਿਖਿਆ ਕਿ ਉਹ ਅਤੇ ਉਸ ਦੇ ਪਰਿਵਾਰ ਨੂੰ 5 ਜਨਵਰੀ ਤੋਂ ਕੋਵਿਡ ਦੇ ਲੱਛਣ ਮਹਿਸੂਸ ਹੋ ਰਹੇ ਸਨ ਜਿਸ ਕਰਕੇ ਉਨ੍ਹਾਂ ਨੇ ਇਕਾਂਤਵਾਸ ਕਰ ਲਿਆ ਹੈ।
ਸਵਰਾ ਨੇ ਲਿਖਿਆ— "ਹੈਲੋ, ਹੁਣੇ ਪਾਜਿ਼ਟਿਵ ਕੋਵਿਡ ਰਿਪੋਰਟ ਮਿਲੀ ਹੈ। ਬੁਖ਼ਾਰ, ਸਖ਼ਤ ਸਿਰ ਦਰਦ ਸੀ ਤੇ ਕਿਸੇ ਚੀਜ਼ ਸੁਆਦ ਦਾ ਪਤਾ ਨਹੀਂ ਸੀ ਲੱਗਦਾ। ਮੈਂ ਡਬਲ ਵੈਕਸੀਨੇਟਿਡ ਹਾਂ, ਉਮੀਦ ਹੈ ਕਿ ਇਹ ਜਲਦੀ ਚਲਾ ਜਾਵੇਗਾ।ਘਰ ਵਿਚ ਹਾਂ, ਪਰਿਵਾਰ ਦੀ ਸ਼ੁਕਰਗੁਜ਼ਾਰ ਹਾਂ। ਸਾਰੇ ਸੁਰੱਖਿਅਤ ਰਹੋ।"




