Feb 3, 2022 11:46 PM - ANI

ਬੁੱਧਵਾਰ ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਮੇਸ਼ ਦਿਓ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹ 93 ਵਰਿ੍ਆਂ ਦੇ ਸਨ।
ਰਮੇਸ਼ ਦਿਓ ਨੇ 1956 ਵਿਚ ਆਈ ਫਿ਼ਲਮ 'ਅੰਧਾਲਾ ਮਕਤੋ ਏਕ ਡੋਲਾ੍ਵ ' ਅਤੇ 1971 ਵਿਚ ਆਈ ਕਲਾਸਿਕ ਫਿ਼ਲਮ 'ਆਨੰਦ', 1962 ਵਿਚ ਆਈ 'ਆਰਤੀ', 1974 ਵਿਚ 'ਆਪ ਕੀ ਕਸਮ' ਵਰਗੀਆਂ ਸ਼ਾਨਦਾਰ ਫਿ਼ਲਮਾਂ ਵਿਚ ਯਾਦਗਾਰ ਕਿਰਦਾਰ ਨਿਭਾਏ। ਤਿੰਨ ਦਿਨ ਪਲਿਾਂ 30 ਜਨਵਰੀ ਨੂੰ ਉਨ੍ਹਾਂ ਆਪਣਾ 93ਵਾਂ ਜਨਮਦਿਨ ਮਨਾਇਆ ਸੀ।
ਮਹਾਰਾਸ਼ਟਰ ਦੇ ਡਿਪਟੀ ਸੀਐੱਮ ਅਜੀਤ ਪਵਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਮਹਾਨ ਅਦਾਕਾਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।




