Feb 2, 2022 11:21 PM - Veteran actor Shabana Azmi tests positive for Covid

ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਕੋਵਿਡ—19 ਟੈਸਟ ਪਾਜਿ਼ਟਿਵ ਆਇਆ ਹੈ ਅਤੇ ਉਹ ਆਪਣੇ ਘਰ ਵਿਚ ਇਕਾਂਤਵਾਸ ਵਿਚ ਹਨ।
71 ਸਾਲਾ ਅਦਾਕਾਰਾ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਕੋਵਿਡ ਪਾਜਿ਼ਟਿਵ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਕੋਵਿਡ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ।
ਆਜ਼ਮੀ ਨੇ ਕੈਪਸ਼ਨ ਵਿਚ ਲਿਖਿਆ, ''ਅੱਜ ਕੋਵਿਡ ਟੈਸਟ ਪਾਜਿ਼ਟਿਵ ਆਇਆ ਹੈ। ਮੈਂ ਖ਼ਦ ਨੂੰ ਘਰ ਵਿਚ ਇਕਾਂਤਵਾਸ ਵਿਚ ਕਰ ਲਿਆ ਹੈ ਅਤੇ ਜੋ ਲੋਕ ਪਿਛਲੇ ਦਿਨੀਂ ਮੇਰੇ ਨਜ਼ਦੀਕ ਰਹੇ ਹਨ, ਉਹ ਵੀ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਲੈਣ।*'




