Dec 11, 2021 12:26 AM - ANI

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਭਰਪੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸਟਾਰ ਜੋੜੀ ਦੇ ਵਿਆਹ ਦੇ ਸਮਾਗਮ ਸਿਕਸ ਸੈਂਸਿਜ਼ ਫੋਰਟ ਬਰਵਾੜਾ ਰਿਜ਼ਾਰਟ ਸਵਾਈ ਮਾਧੋਪੁਰ, ਰਾਜਸਥਾਨ ਵਿੱਚ ਸ਼ੁਰੂ ਹੋ ਚੁੱਕੇ ਹਨ।
ਜ਼ਾਹਰਾ ਤੌਰ 'ਤੇ 120 ਪ੍ਰਾਹੁਣਿਆਂ ਨੂੰ ਵਿਆਹ ਲਈ ਭੇਜੇ ਗਏ ਸੱਦਾ ਪੱਤਰ ਦੀ ਤਸਵੀਰ ਬੁੱਧਵਾਰ ਬਾਅਦ ਦੁਪਹਿਰ ਤੋਂ ਇੰਟਰਨੈੱਟ 'ਤੇ ਗੇੜੇ ਦੇ ਰਹੀ ਹੈ।
ਇਕ ਪ੍ਰਸ਼ੰਸਕ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਵਿਆਹ ਦਾ ਕਾਰਡ ਖ਼ੂਬਸੂਰਤ ਪੇਸਟਲ ਰੰਗਾਂ ਵਿੱਚ ਹੈ।ਚਿੱਟਾ ਤੇ ਸੋਨ ਰੰਗਾ ਇਹ ਕਾਰਡ ਫੁੱਲਦਾਰ ਕਿਨਾਰੀ ਵਾਲਾ ਹੈ ਜਿਸ 'ਤੇ ਐਨ ਵਿਚਕਾਰ ਵਿੱਕੀ ਤੇ ਕੈਟਰੀਨਾ ਦਾ ਨਾਂ ਸੁਨਹਿਰੀ ਰੰਗ ਨਾਲ ਲਿਖਿਆ ਗਿਆ ਹੈ।




