Jan 12, 2022 12:15 AM - ANI

ਕਾਮੇਡੀਅਨ ਅਤੇ ਐਕਟਰ ਵੀਰ ਦਾਸ ਨੇ ਸੋਮਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਕੋਵਿਡ-19 ਪਾਜਿ਼ਟਵ ਹੋਣ ਬਾਰੇ ਅਤੇ ਇਸ ਦੇ ਨਜ਼ਰ ਆ ਰਹੇ ਲੱਛਣਾਂ ਬਾਰੇ ਦੱਸਿਆ। ਇੰਸਟਾ ਹੈਂਡਲ 'ਤੇ ਵੀਰ ਨੇ ਲਿਖਿਆ, "ਮੇਰਾ ਕੋਵਿਡ—19 ਟੈਸਟ ਪਾਜਿ਼ਟਿਵ ਆਇਆ ਹੈ। ਹਲਕੇ ਲੱਛਣ ਨਜ਼ਰ ਆ ਰਹੇ ਹਨ। ਸਰੀਰ ਦਰਦ ਅਤੇ ਗਲ਼ਾ ਖ਼ਰਾਬ ਹੈ।
ਘਰ ਵਿਚ ਇਕਾਂਤਵਾਸ ਵਿਚ ਹਾਂ। ਪਿਛਲੇ ਮਹੀਨੇ ਮੈਂ ਸਿਰਫ਼ ਦੋ ਹੀ ਵਿਅਕਤੀਆਂ ਨੂੰ ਮਿਲਿਆ ਸੀ, ਸ਼ੁਕਰ ਹੈ ਕਿ ਉਨ੍ਹਾਂ ਦੋਹਾਂ ਦੇ ਟੈਸਟ ਨੈਗੇਟਿਵ ਆਏ ਹਨ।"




