10.89C Vancouver
ADS

Apr 1, 2020 11:30 PM -

ਬੀ.ਸੀ. 'ਚ ਕੋਵਿਡ-19 ਕਾਰਨ ਇੱਕ ਹੋਰ ਵਿਅਕਤੀ ਦੀ ਗਈ ਜਾਨ, 53 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਹੋਈ 1,066

Share On
1-death-and-53-new-cases-of-covid-19-in-bc-number-of-deaths-rise-to-25
Provincial health officer Dr. Bonnie Henry responds to questions during a news conference about the provincial response to the coronavirus, in Vancouver, on Friday, March 6, 2020. THE CANADIAN PRESS/Darryl Dyck

ਬੀ.ਸੀ. ਦੇ ਵਿਚ ਕੋਵਿਡ-19 ਦੇ ਪੀੜਤ ਲੋਕਾਂ ਦੀ ਗਿਣਤੀ ਹੁਣ 1,066 ਤਕ ਪਹੁੰਚ ਗਈ ਹੈ।

ਮੀਡੀਆ ਦੇ ਰੂਬਰੂ ਹੁੰਦੇ ਹੋਏ ਸੂਬੇ ਦੀ ਸਿਹਤ ਅਫਸਰ, ਡਾ. ਬੌਨੀ ਹੈਨਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਸੂਬੇ 'ਚ ਵਾਇਰਸ ਸੰਬੰਧੀ 53 ਨਵੇਂ ਮਾਮਲੇ ਉਜਾਗਰ ਹੋਏ ਹਨ।

ਦੁੱਖ ਦੀ ਗੱਲ ਇਹ ਹੈ ਕਿ ਇੱਕ ਹੋਰਵਾਇਰਸ ਪੀੜਤ ਦੀ ਜਾਨ ਚਲੀ ਗਈ ਹੈ।

ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਇਰਸ ਕਾਰਨ 25 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਸਿਹਤ ਮੰਤਰੀ ਐਡਰੀਅਨ ਡਿਕਸ ਵੀ ਇਸ ਮੌਕੇ ਮੌਜੂਦ ਸਨ, ਜਿੰਨਾ ਜਾਨ ਗਵਾਉਣ ਵਾਲਿਆਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ 2 ਨਵੇਂ ਮਾਮਲੇ ਨੌਰਥ ਵੈਨਕੂਵਰ ਦੇ ਲੌਂਗ ਟਰਮ ਕੇਅਰ ਸੈਂਟਰ ਵਿਚ ਦਰਜ ਕੀਤੇ ਗਏ ਹਨ, ਜਿਥੇ ਪਹਿਲਾਂ ਹੀ ਕਈ ਵਾਇਰਸ ਪੀੜਤ ਦਮ ਤੋੜ ਚੁੱਕੇ ਹਨ।

ਉਨ੍ਹਾਂ ਆਖਿਆ ਕਿ ਮੌਜੂਦਾ ਅੰਕੜਿਆਂ ਤੋਂ ਲਗਦਾ ਹੈ ਕਿ ਸੂਬੇ 'ਚ ਵਰਤੇ ਜਾ ਰਹੇ ਸਖਤ ਨਿਰਦੇਸ਼ ਆਪਣਾ ਅਸਰ ਵਿਖਾ ਰਹੇ ਹਨ।

Latest news

alberta-announces-10-new-school-projects-for-edmonton-to-address-classroom-shortages
Punjabi

ਐਡਮਿੰਟਨ 'ਚ ਸਕੂਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਲਬਰਟਾ ਸਰਕਾਰ ਵੱਲੋਂ 10 ਨਵੇਂ ਸਕੂਲ ਪ੍ਰੋਜੈਕਟਾਂ ਦਾ ਐਲਾਨ

ਐਡਮਿੰਟਨ ਵਿੱਚ ਸਕੂਲਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਲਬਰਟਾ ਦੇ ਐਜੂਕੇਸ਼ਨ ਮੰਤਰੀ ਡੇਮੇਟ੍ਰੀਓਸ ਨਿਕੋਲਾਈਡੇਸ ਨੇ 10 ਨਵੇਂ ਸਕੂਲ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਸਿਟੀ ਵਿੱਚ ਚੱਲ ਰਹੇ ਕੁੱਲ ਪਬਲਿਕ ਸਕੂਲ ਪ੍ਰੋਜੈਕਟਾਂ ਦੀ ਗਿਣਤੀ 37 ਹੋ ਗਈ ਹੈ।
cranbrook-rcmp-investigate-targeted-shooting-at-residence-on-3rd-avenue-south
Punjabi

ਬੀ. ਸੀ. ਦੇ ਕ੍ਰੈਨਬਰੂਕ ਵਿਚ ਇੱਕ ਘਰ ਨੂੰ ਗੋਲੀਆਂ ਨਾਲ ਬਣਾਇਆ ਗਿਆ ਨਿਸ਼ਾਨਾ

ਬੀ. ਸੀ. ਦੇ ਕ੍ਰੈਨਬਰੂਕ ਵਿਚ ਇੱਕ ਘਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਆਰ.ਸੀ.ਐਮ.ਪੀ. ਮੁਤਾਬਕ, ਰਾਤ ਲਗਭਗ 9:22 ਵਜੇ ਪੁਲਿਸ ਨੂੰ 3rd ਐਵੇਨਿਊ ਸਾਊਥ ਦੇ 300-ਬਲਾਕ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ। ਜਾਂਚਕਰਤਾ ਨੇ ਮੌਕੇ 'ਤੇ ਪਹੁੰਚ ਕੇ ਗੋਲੀਆਂ ਚੱਲਣ ਦੇ ਸਬੂਤ ਇਕੱਠੇ ਕੀਤੇ। ਖੁਸ਼ਕਿਸਮਤੀ ਰਹੀ ਕਿ ਇਸ ਗੋਲੀਬਾਰੀ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ।
surrey-police-launch-s-o-a-r-youth-safety-program-during-child-exploitation-awareness-week
Punjabi

ਸਰੀ ਪੁਲਿਸ ਵੱਲੋਂ ਨੌਜਵਾਨਾਂ ਦੀ ਸੁਰੱਖਿਆ ਲਈ S.O.A.R. ਪ੍ਰੋਗਰਾਮ ਦੀ ਕੀਤੀ ਗਈ ਸ਼ੁਰੂਆਤ

ਸਰੀ ਪੁਲਿਸ ਵੱਲੋਂ ਨੌਜਵਾਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਮਾਜਿਕ ਚੁਣੌਤੀਆਂ ਪ੍ਰਤੀ ਸੂਝਵਾਨ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ S.O.A.R. ਯਾਨੀ Strength, Opportunity, Autonomy, Resilience ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਐਲਾਨ ਬੱਚਿਆਂ ਅਤੇ ਨੌਜਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਦੇ ਜਾਗਰੂਕਤਾ ਹਫ਼ਤੇ ਦੇ ਮੌਕੇ 'ਤੇ ਕੀਤਾ ਗਿਆ ਹੈ, ਜੋ 9 ਤੋਂ 15 ਮਾਰਚ ਤੱਕ ਚੱਲੇਗਾ।
foreign-national-sentenced-to-four-years-after-cbsa-finds-undeclared-firearms-at-victoria-ferry-terminal
Punjabi

ਕੈਨੇਡਾ ਵਿਚ ਹਥਿਆਰਾਂ ਨਾਲ ਫੜੇ ਗਏ ਇੱਕ ਵਿਦੇਸ਼ੀ ਨਾਗਰਿਕ ਨੂੰ ਸੁਣਾਈ ਗਈ ਚਾਰ ਸਾਲ ਦੀ ਸਜ਼ਾ

ਬੀ.ਸੀ. ਦੇ ਵਿਕਟੋਰੀਆ ਸਥਿਤ ਬੇਲੇਵਿਲ ਫੈਰੀ ਟਰਮੀਨਲ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਹਥਿਆਰਾਂ ਨਾਲ ਫੜੇ ਗਏ ਇੱਕ ਵਿਦੇਸ਼ੀ ਨਾਗਰਿਕ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
suspect-arrested-after-atm-stolen-in-abbotsford-business-break-in-police-say
Punjabi

ਐਬਟਸਫੋਰਡ 'ਚ ਕਾਰੋਬਾਰੀ ਤੋੜ-ਭੰਨ ਕਰਕੇ ਏਟੀਐਮ ਚੋਰੀ ਕਰਨ ਤੋਂ ਬਾਅਦ ਸ਼ੱਕੀ ਨੂੰ ਕੀਤਾ ਗਿਆ ਗ੍ਰਿਫ਼ਤਾਰ

ਐਬਟਸਫੋਰਡ ਵਿਚ ਕੱਲ੍ਹ ਰਾਤ ਸ਼ੱਕੀਆਂ ਵਲੋਂ ਏ.ਟੀ.ਐਮ. ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਰਾਤ ਕਰੀਬ 9 ਵਜੇ ਔਫੀਸਰ ਨੂੰ ਔਗਸਟਨ ਪਾਰਕਵੇਅ ਦੇ 36300 ਬਲਾਕ ਸਥਿਤ ਇੱਕ ਕਾਰੋਬਾਰ ਵਿਚ ਇਸ ਘਟਨਾ ਦੀ ਸੂਚਨਾ ਮਿਲੀ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਭੱਜ ਚੁੱਕੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link