Jun 17, 2022 10:15 PM - The Canadian Press, translated by Connect News

ਬੀ.ਸੀ. 'ਚ ਮੰਕੀਪੌਕਸ ਦਾ ਦੂਜਾ ਮਾਮਲਾ ਰਿਪੋਰਟ ਹੋਇਆ ਹੈ।
ਹੈਲਥ ਕੈਨੇਡਾ ਵੱਲੋਂ ਅੱਜ ਸਾਂਝੀ ਕੀਤੀ ਗਈ ਮੰਕੀਪੌਕਸ ਸੰਬੰਧੀ ਅਪਡੇਟ 'ਚ ਦੱਸਿਆ ਗਿਆ ਕਿ ਦੇਸ਼ 'ਚ ਇਸ ਬਿਮਾਰੀ ਦੇ ਕੁੱਲ 168 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਇਸ 'ਚ 2 ਮਾਮਲੇ ਬੀ.ਸੀ. ਨਾਲ ਸੰਬੰਧਤ ਹਨ।
ਇਸ ਬਿਮਾਰੀ ਦੇ ਵਧੇਰੇ ਮਾਮਲੇ ਕਿਊਬੈਕ 'ਚ ਰਿਪੋਰਟ ਹੋਏ ਹਨ।
ਕਿਊਬੈਕ 'ਚ ਇਸ ਬਿਮਾਰੀ ਦੇ 141 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਹੁਣ ਤਕ ਕੈਨੇਡਾ 'ਚ ਰਿਪੋਰਟ ਹੋਏ ਮੰਕੀਪੌਕਸ ਦੇ ਸਾਰੇ ਮਾਮਲੇ ਮਰਦਾਂ 'ਚ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਹੈਲਥ ਕੈਨੇਡਾ ਅਨੁਸਾਰ ਦੇਸ਼ 'ਚ ਰਿਪੋਰਟ ਹੋਏ ਮੰਕੀਪੌਕਸ ਦੇ ਮਾਮਲਿਆਂ 'ਚ 20 ਤੋਂ 69 ਸਾਲ ਵਿਚਾਲੇ ਦੇ ਮਰਦ ਪੀੜਤ ਪਾਏ ਗਏ ਹਨ।
ਬੀ.ਸੀ. ਸੈਂਟਰ ਫਾਰ ਡਿਜ਼ੀਜ ਕੰਟਰੋਲ ਦਾ ਕਹਿਣਾ ਹੈ ਕਿ ਸੂਬੇ ਦਾ ਪਹਿਲਾ ਮਾਮਲਾ 6 ਜੂਨ ਨੂੰ ਰਿਪੋਰਟ ਹੋਇਆ ਹੈ।
ਸੂਬੇ ਦਾ ਦੂਜਾ ਮਾਮਲਾ 14 ਜੂਨ ਨੂੰ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ।
ਦੇਸ਼ ਦੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਥਰੈਸਾ ਟੈਮ ਨੇ ਕਿਹਾ ਕਿ ਇਸ ਬਿਮਾਰੀ ਸੰਬੰਧੀ ਲੋਕ ਵੈਕਸੀਨ ਪ੍ਰਤੀ ਵੀ ਉਤਸ਼ਾਹ ਵਿਖਾ ਰਹੇ ਹਨ।




