12.33C Vancouver
ADS

Jul 28, 2022 5:29 PM - ANI

ਪੰਜਾਬ ਦੇ 170 ਸਰਕਾਰੀ ਸਕੂਲ ਟੀਚਰਾਂ ਦੇ ਵਫ਼ਦ ਨੇ ਕੀਤਾ ਦਿੱਲੀ ਦੇ ਸਕੂਲਾਂ ਦਾ ਦੌਰਾ

Share On
170-punjab-govt-school-teachers-educators-visit-delhi-schools
170 Punjab govt school teachers and educators visit Delhi government schools (Photo : ANI)

ਪੰਜਾਬ ਦੇ 170 ਸਰਕਾਰੀ ਸਕੂਲ ਅਧਿਆਪਕਾਂ ਅਤੇ ਸਿੱਖਿਅਕਾਂ ਦੇ ਵਫ਼ਦ ਨੇ ਵੀਰਵਾਰ ਨੂੰ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਦੇ ਡਾਇਰੈਕਟਰ ਦੀ ਅਗਵਈ ਵਿਚ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ।

ਪੰਜਾਬ ਦੇ ਅਧਿਆਪਕ ਦਿੱਲੀ ਦੇ 35 ਸਰਕਾਰੀ ਸਕੂਲਾਂ ਵਿਚ ਗਏ।

ਇਸ ਦੌਰਾਨ ਉਨ੍ਹਾਂ ਦਿੱਲੀ ਦੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰੇ ਕੀਤੇ ਅਤੇ ਇੱਕ ਮਾਈਂਡਸੈੱਟ ਕਲਾਸ ਵਿਚ ਵੀ ਹਿੱਸਾ ਲਿਆ। 29 ਜੁਲਾਈ ਨੂੰ ਉਹ ਤਿਆਗਰਾਜ ਸਟੇਡੀਅਮ ਵਿਚ ਹੈਪੀਨੇਸ ਉਤਸਵ ਦੇ ਸਮਾਪਤੀ ਸਮਾਰੋਹ ਵਿਚ ਸ਼ਿਰਕਤ ਕਰਨਗੇ।

ਪੰਜਾਬ ਦੇ ਅਧਿਆਪਕਾਂ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਦੌਰੇ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੇ ਮਸ਼ਾਲਧਾਰੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਵਿਕਸਿਤ ਦੇਸ਼ਾਂ ਦੇ ਇਤਿਹਾਸ ਵਿਚ ਵਿਦਿਅਕ ਸੰਸਥਾਵਾਂ ਦੇ ਰੋਲ ਦਾ ਅਧਿਐਨ ਕਰਨਾ ਹੋਵੇਗਾ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਕੱਟ ਐਂਡ ਪੇਸਟ ਮਾਡਲ ਨਹੀਂ ਸੀ ਅਤੇ ਨਾ ਹੀ ਪੰਜਾਬ ਹੋਵੇਗਾ। ਪੰਜਾਬ ਦੇ ਅਧਿਆਪਕਾਂ ਨੂੰ ਸੂਬੇ ਦੀਆਂ ਜ਼ਰੂਰਤਾਂ ਅਨੁਸਾਰ ਕੰਮ ਕਰਨ ਅਤੇ ਪੰਜਾਬ ਲਈ ਆਪਣਾ ਸਿੱਖਿਆ ਮਾਡਲ ਤਿਆਰ ਕਰਨ ਦੀ ਲੋੜ ਹੈ।

Latest news

karmvir-singh-to-remain-in-immigration-detention-after-federal-court-overturns-release-order
Punjabi

ਕੈਨੇਡਾ ਦੀ ਫੈਡਰਲ ਕੋਰਟ ਨੇ ਕਰਮਵੀਰ ਸਿੰਘ ਦੀ ਰਿਹਾਈ ਦਾ ਇਮੀਗ੍ਰੇਸ਼ਨ ਬੋਰਡ ਦਾ ਹੁਕਮ ਕੀਤਾ ਰੱਦ

ਕੈਨੇਡਾ ਦੀ ਫੈਡਰਲ ਕੋਰਟ ਨੇ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਅਤੇ ਭਾਰਤ ਵਿਚ ਕਤਲ ਦੇ ਇੱਕ ਕੇਸ ਵਿਚ ਵਾਂਟੇਡ ਸ਼ੱਕੀ ਕਰਮਵੀਰ ਸਿੰਘ ਨੂੰ ਇਮੀਗ੍ਰੇਸ਼ਨ ਬੋਰਡ ਵਲੋਂ ਰਿਹਾਅ ਕਰਨ ਦੇ ਆਦੇਸ਼ ਨੂੰ ਪਲਟ ਦਿੱਤਾ ਹੈ। ਕਰਮਵੀਰ 2 ਅਪ੍ਰੈਲ ਤੋਂ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ। ਉਸ 'ਤੇ ਸਤੰਬਰ 2024 ਵਿਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵਿਕਟੋਰੀਆ-ਖੇਤਰ ਵਿਚ ਸਥਿਤ ਘਰ 'ਤੇ ਗੋਲੀ ਚਲਵਾਉਣ ਅਤੇ ਅੱਗਜ਼ਨੀ ਕਰਵਾਉਣ ਦਾ ਵੀ ਦੋਸ਼ ਹੈ।
two-people-killed-in-langley-crash-involving-suv-and-commercial-truck-rcmp-investigating
Punjabi

ਲੈਂਗਲੀ 'ਚ ਐਸਯੂਵੀ ਅਤੇ ਵਪਾਰਕ ਟਰੱਕ ਦੀ ਟੱਕਰ ਵਿੱਚ ਦੋ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਮੰਗਲਵਾਰ ਰਾਤ ਲੈਂਗਲੀ 'ਚ ਇਕ ਕਮਰਸ਼ੀਅਲ ਟਰੱਕ ਅਤੇ ਐਸ.ਯੂ.ਵੀ. ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਲੈਂਗਲੀ ਆਰਸੀਐਮਪੀ ਨੇ ਬੁੱਧਵਾਰ ਇਕ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਇਹ ਘਟਨਾ ਰਾਤ 10:50 ਤੋਂ ਕੁਝ ਸਮਾਂ ਪਹਿਲਾਂ 256 ਸਟ੍ਰੀਟ ਅਤੇ 16 ਐਵੇਨਿਊ ਦੇ ਇੰਟਰਸੌਕਸ਼ਨ 'ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਅਤੇ ਫਾਇਰਫਾਇਟਰਸ ਨੇ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ।
surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link