Aug 5, 2026 6:13 PM - Connect Newsroom - Ramanpreet kaur

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
ਆਰ.ਸੀ.ਐਮ.ਪੀ. ਵਲੋਂ ਆਰ.ਸੀ.ਐਮ.ਪੀ. ਦੀ ਉਮਰ 25 ਸਾਲ ਅਤੇ ਕੱਦ 5 ਫੁੱਟ 7 ਇੰਚ ਦੱਸਿਆ ਗਿਆ ਹੈ। ਕੋਮੌਕਸ ਵੈਲੀ ਖੋਜ ਅਤੇ ਬਚਾਅ ਦੇ ਪੌਲ ਬੇਰੀ ਮੁਤਾਬਕ, ਜਿੰਦਲ ਆਪਣੇ ਇੱਕ ਸਾਥੀ ਨਾਲ ਸਟ੍ਰੈਥਕੋਨਾ ਪਾਰਕ ਵਿਚ ਪਹਾੜੀ ਦੀ ਚੋਟੀ ਵੱਲ ਜਾ ਰਿਹਾ ਸੀ ਪਰ ਰਸਤੇ ਵਿਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਉਹ ਨਿਰਧਾਰਿਤ ਸਮੇਂ 'ਤੇ ਵਾਪਸ ਪਾਰਕਿੰਗ ਲੌਟ ਵਿਚ ਨਹੀਂ ਪਹੁੰਚਿਆ, ਸੋਮਵਾਰ ਰਾਤ 11 ਵਜੇ ਤੋਂ ਹੀ ਉਸ ਨੂੰ ਲੱਭਣ ਦੀ ਕੋਸ਼ਿਸ਼ ਚੱਲ ਰਹੀ ਹੈ।
ਪੁਲਿਸ ਮੁਤਾਬਕ ਕੇਸ਼ਵ ਜਿੰਦਲ ਕੋਲ ਇੱਕ ਬੈਕਪੈਕ ਅਤੇ ਪਾਣੀ ਜ਼ਰੂਰ ਸੀ ਪਰ ਪਹਾੜਾਂ ਵਿਚ ਰਾਤ ਕੱਟਣ ਲਈ ਲੋੜੀਂਦਾ ਸਾਮਾਨ ਨਹੀਂ ਹੈ। ਉਸ ਦੇ ਮੋਬਾਈਲ ਦੀ ਬੈਟਰੀ ਵੀ ਬਹੁਤ ਘੱਟ ਸੀ, ਜਿਸ ਕਾਰਨ ਹੁਣ ਬੰਦ ਹੋ ਚੁੱਕੇ ਫ਼ੋਨ ਦੀ ਲੋਕੇਸ਼ਨ ਲੱਭਣ ਲਈ ਵਿਸ਼ੇਸ਼ ਤਕਨੀਕੀ ਟੂਲ,ਦੋ ਹੈਲੀਕਾਪਟਰ ਅਤੇ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਅਤੇ ਪਰਿਵਾਰ ਉਸ ਦੀ ਸਹੀ-ਸਲਾਮਤੀ ਨੂੰ ਲੈ ਕੇ ਚਿੰਤਤ ਹਨ।




