12.7C Vancouver
ADS

Aug 31, 2023 8:04 PM - The Canadian Press

ਮਾਂਟਰੀਅਲ 'ਚ ਡਰੱਗ ਓਵਰਡੋਜ਼ ਨਾਲ 175 ਲੋਕਾਂ ਦੀ ਹੋਈ ਮੌਤ

Share On
175-people-died-of-drug-overdose-in-montreal
According to the Public Health Authority, the age of the deceased is between 40 and 59 years.

ਮਾਂਟਰੀਅਲ ਪਬਲਿਕ ਹੈਲਥ ਅਥਾਰਟੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਿਟੀ ਵਿੱਚ ਸ਼ੱਕੀ ਡਰੱਗ ਓਵਰਡੋਜ਼ ਨਾਲ ਸਬੰਧਤ 175 ਮੌਤਾਂ ਹੋਈਆਂ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਘਰ ਵਿੱਚ ਹੋਈਆਂ ਹਨ।

ਇਸ ਨਵੇਂ ਅੰਕੜੇ ਨੂੰ ਜਾਰੀ ਕਰਦਿਆਂ ਵਿਭਾਗ ਨੇ ਕਿਹਾ ਕਿ ਇਹ ਅਗਸਤ 2022 ਤੋਂ ਜੁਲਾਈ 2023 ਤੱਕ ਇਕੱਠਾ ਕੀਤਾ ਗਿਆ ਹੈ।

ਮਾਂਟਰੀਅਲ ਦੇ ਪਬਲਿਕ ਹੈਲਥ ਡਿਪਾਰਟਮੈਂਟ DRSP ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਅਨੁਸਾਰ, ਓਵਰਡੋਜ਼ ਨਾਲ ਹੋਣ ਵਾਲੀਆਂ 77 ਪ੍ਰਤੀਸ਼ਤ ਮੌਤਾਂ ਘਰਾਂ ਵਿੱਚ ਹੁੰਦੀਆਂ ਹਨ।

ਮਰਨ ਵਾਲੇ 175 ਮਾਂਟਰੀਅਲ ਵਾਸੀਆਂ ਵਿੱਚੋਂ 9 ਫੀਸਦੀ ਬੇਘਰ ਸਨ।

ਪਬਲਿਕ ਹੈਲਥ ਅਥਾਰਟੀ ਅਨੁਸਾਰ ਮਰਨ ਵਾਲਿਆਂ ਦੀ ਉਮਰ 40 ਤੋਂ 59 ਸਾਲ ਦੇ ਵਿਚਕਾਰ ਹੁੰਦੀ ਹੈ।

ਮਰਨ ਵਾਲਿਆਂ ਵਿੱਚ 138 ਮਰਦ ਸਨ, ਅਤੇ ਨਸ਼ੀਲੇ ਪਦਾਰਥਾਂ ਕਾਰਨ 38 ਔਰਤਾਂ ਦੀ ਮੌਤ ਹੋਈ ਹੈ।

ਪਬਲਿਕ ਹੈਲਥ ਅਥਾਰਟੀਆਂ ਨੇ ਕਿਹਾ ਕਿ ਗੈਰ-ਕਾਨੂੰਨੀ ਬਜ਼ਾਰ ਵਿੱਚ ਵੇਚੀਆਂ ਜਾਣ ਵਾਲੀਆਂ ਦਵਾਈਆਂ ਮੌਤਾਂ ਦਾ ਇੱਕ ਕਾਰਨ ਹੈ, ਅਤੇ ਇਸ 'ਤੇ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link