Jun 10, 2025 7:13 PM - Connect Newsroom

ਪੰਜਾਬ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਬੀਤੇ ਇੱਕ ਹਫ਼ਤੇ ਵਿਚ ਤੇਜ਼ੀ ਆਈ ਹੈ। ਸੂਬੇ ਵਿਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿਚ ਹਨ, ਜਿਥੇ 23 ਮਾਮਲੇ ਆ ਚੁੱਕੇ ਹਨ। ਲੁਧਿਆਣਾ ਵਿਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਜ਼ਿਮਨੀ ਚੋਣ ਦੇ ਚੱਲਦੇ ਰਾਜਨੀਤਕ ਸਰਗਰਮੀਆਂ ਵਧੀਆਂ ਹਨ। ਉਥੇ ਹੀ, ਜਲੰਧਰ ਵਿਚ 6, ਮੋਹਾਲੀ ਵਿਚ ਚਾਰ ਅਤੇ ਫਿਰੋਜ਼ਪੁਰ ਵਿਚ ਦੋ ਮਾਮਲੇ ਸਾਹਮਣੇ ਆਏ ਹਨ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਵਧਦੀ ਗਰਮੀ ਅਤੇ ਲੋਕਾਂ ਦੀ ਲਾਪਰਵਾਹੀ ਸੰਕਰਮਣ ਦੇ ਪਸਾਰ ਦਾ ਕਾਰਣ ਬਣ ਰਹੇ ਹਨ। ਲੁਧਿਆਣਾ ਤੋਂ ਦੋ ਕੋਵਿਡ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਇਨ੍ਹਾਂ ਵਿਚ ਇੱਕ 69 ਸਾਲਾ ਔਰਤ ਅਤੇ 39 ਸਾਲਾ ਵਿਅਕਤੀ ਸ਼ਾਮਲ ਸਨ, ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਨੂੰ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਸਨ ਜਿਸ ਕਾਰਨ ਇਹ ਇਨਫੈਕਸ਼ਨ ਉਨ੍ਹਾਂ ਲਈ ਘਾਤਕ ਸਾਬਤ ਹੋਈ।




