10.81C Vancouver
ADS

Apr 12, 2020 11:46 PM -

ਕੈਨੇਡਾ 'ਚ ਕੋਵਿਡ-19 ਦੇ ਮਾਮਲੇ 24,383 ਤੱਕ ਪਹੁੰਚੇ, ਦਮ ਤੋੜਨ ਵਾਲਿਆਂ ਦੀ ਗਿਣਤੀ ਹੋਈ 717

Share On
24-383-covid-19-cases-in-canada-number-of-deaths-rise-to-717
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ, 24,000 ਦੇ ਪਾਰ ਪਹੁੰਚਗਏ ਹਨ।

ਪੀੜਤ ਲੋਕਾਂ ਦੀ ਗਿਣਤੀ 24,383 ਹੋ ਗਈ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 7,049 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 1,445 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 58 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਐਤਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 12,846 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 1,569, ਸਸਕੈਚਵਿਨ ਵਿੱਚ 298, ਮੈਨੀਟੋਬਾ 'ਚ 242, ਨਿਊ ਬਰੰਸਵਿਕ 'ਚ 114, ਨੋਵਾ ਸਕੌਸ਼ੀਆ 'ਚ 445, ਪੀ.ਈ.ਆਈ. 'ਚ 25, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 242 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।

ਜਦਕਿ ਚੰਗੀ ਖਬਰ ਇਹ ਹੈ ਕਿ ਹੁਣ ਤਕ 7,000 ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਦੇਸ਼ ਵਿੱਚ ਕੁਲ 717 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

federal-ministers-signal-possible-ai-safety-reforms-after-openai-handling-of-b-c-shooting-case
Punjabi

ਕੈਨੇਡਾ ਸਰਕਾਰ ਵਲੋਂ ਏਆਈ ਚੈਟਬੋਟਸ ਲਈ ਬਣਾਏ ਜਾ ਸਕਦੇ ਹਨ ਨਵੇਂ ਨਿਯਮ: ਸ਼ੌਨ ਫਰੇਜ਼ਰ

ਕੈਨੇਡਾ ਸਰਕਾਰ ਵਲੋਂ ਏਆਈ ਚੈਟਬੋਟਸ ਲਈ ਨਵੇਂ ਨਿਯਮ ਬਣਾਏ ਜਾ ਸਕਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਅਤੇ ਨਿਆਂ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਦੇ ਸੰਕੇਤ ਦਿੱਤੇ ਹਨ। ਇਹ ਕਦਮ ਬੀ. ਸੀ. ਦੇ ਟੰਬਲਰ ਰਿਜ ਵਿਚ ਹੋਈ ਸਮੂਹਿਕ ਗੋਲੀਬਾਰੀ ਮਗਰੋਂ ਚੈਟ ਜੀਪੀਟੀ 'ਤੇ ਹਮਲਵਾਰ ਦੀ ਪੁਰਾਣੀਆਂ ਗਤੀਵਧੀਆਂ ਦਾ ਖੁਲਾਸਾ ਹੋਣ ਤੋਂ ਬਾਅਦ ਉਠਾਇਆ ਜਾ ਰਿਹਾ ਹੈ।
b-c-police-step-up-enforcement-for-distracted-driving-and-seatbelt-violations-in-march
Punjabi

ਬੀ.ਸੀ. ਪੁਲਿਸ ਨੇ ਡਿਸਟ੍ਰੈਕਟਿੰਗ ਡਰਾਈਵਿੰਗ ਅਤੇ ਸੀਟਬੈਲਟ ਦੀ ਉਲੰਘਣਾ ਕਰਨ ਵਾਲਿਆਂ ਲਈ ਲਾਏ ਭਾਰੀ ਜੁਰਮਾਨੇ

ਬੀ.ਸੀ. ਹਾਈਵੇਅ ਪੈਟਰੋਲ ਨੇ ਪੂਰੇ ਸੂਬੇ ਵਿਚ ਡਿਸਟ੍ਰੈਕਟਿੰਗ ਡਰਾਈਵਿੰਗ ਅਤੇ ਸੀਟਬੈਲਟ ਕੰਪੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੰਸਪੈਕਟਰ ਬਰਾਇਨ ਡੋਨਾਲਡਸਨ ਮੁਤਾਬਕ, ਇਹ ਕੰਪੇਨ ਮਾਰਚ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਉਲੰਘਣਾ ਲਈ ਲੋਕਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
alberta-introduces-bill-to-transition-sheriffs-into-new-provincial-police-service
Punjabi

ਐਲਬਰਟਾ ਸਰਕਾਰ ਪ੍ਰੋਵਿਸ਼ੀਅਲ ਪੁਲਿਸ ਸਰਵਿਸ ਦੇ ਗਠਨ ਦੀ ਤਿਆਰੀ ਵਿਚ

ਐਲਬਰਟਾ ਸਰਕਾਰ ਨੇ ਆਪਣੀ ਪ੍ਰੋਵਿਸ਼ੀਅਲ ਪੁਲਿਸ ਸਰਵਿਸ ਦੇ ਗਠਨ ਵੱਲ ਕਦਮ ਵਧਾਇਆ ਹੈ। ਮੰਗਲਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਨਵਾਂ ਬਿੱਲ15 ਪੇਸ਼ ਕੀਤਾ ਹੈ, ਜਿਸ ਦਾ ਮਕਸਦ ਐਲਬਰਟਾ ਸ਼ੈਰਿਫ ਬ੍ਰਾਂਚ ਨੂੰ ਪੁਲਿਸ ਫੋਰਸ ਵਿੱਚ ਤਬਦੀਲ ਕਰਨਾ ਹੈ।
two-men-charged-after-alleged-attempted-kidnapping-linked-to-organized-crime-in-calgary
Punjabi

ਕੈਲਗਰੀ ਵਿੱਚ ਕਥਿਤ ਅਗਵਾ ਦੀ ਕੋਸ਼ਿਸ਼ ਦੌਰਾਨ ਦੋ ਵਿਅਕਤੀ ਗ੍ਰਿਫਤਾਰ

ਕੈਲਗਰੀ ਦੇ ਸਾਊਥ ਵੈਸਟ ਇਲਾਕੇ ਵਿਚ ਪੈਂਦੀ ਮਿਸ਼ਨ ਕਮਿਊਨਿਟੀ ਵਿਚ ਪੁਲਿਸ ਨੇ ਇਕ ਹਿੰਸਕ ਹਮਲੇ ਅਤੇ ਅਗਵਾ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 17 ਫਰਵਰੀ ਨੂੰ ਅੱਧੀ ਰਾਤ ਦੇ ਕਰੀਬ ਇਕ ਪੁਲਿਸ ਔਫੀਸਰ ਨੇ ਫਸਟ ਸਟ੍ਰੀਟ ਅਤੇ 19 ਐਵੇਨਿਊ ਸਾਊਥ ਵੈਸਟ ਦੇ ਚੌਰਾਹੇ ਨੇੜੇ ਤਿੰਨ ਵਿਅਕਤੀਆਂ ਨੂੰ ਇਕ ਨੌਜਵਾਨ 'ਤੇ ਹਮਲਾ ਕਰਦੇ ਦੇਖਿਆ।ਉਹ ਫਰਾਰ ਹੋ ਗਏ ਸਨ ਪਰ ਪੁਲਿਸ ਨੇ ਟਾਇਰ ਡਿਫਲੇਸ਼ਨ ਡਿਵਾਈਸ ਦੀ ਵਰਤੋਂ ਕਰਕੇ ਗੱਡੀ ਨੂੰ ਰੋਕਿਆ।20 ਸਾਲਾਂ ਦੇ ਪੀੜਤ ਨੌਜਵਾਨ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
canada-pledges-8-million-in-food-aid-for-cuba-as-u-s-fuel-blockade-continues
Punjabi

ਕੈਨੇਡਾ ਸਰਕਾਰ ਨੇ ਕਿਊਬਾ 'ਚ ਪੈਦਾ ਹੋਏ ਮਨੁੱਖੀ ਸੰਕਟ ਨਾਲ ਨਜਿੱਠਣ ਲਈ $8 ਮਿਲੀਅਨ ਦੀ ਸਹਾਇਤਾ ਭੇਜਣ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਕਿਊਬਾ ਵਿਚ ਪੈਦਾ ਹੋਏ ਮਨੁੱਖੀ ਸੰਕਟ ਨਾਲ ਨਜਿੱਠਣ ਲਈ $8 ਮਿਲੀਅਨ ਦੀ ਭੋਜਨ ਸਹਾਇਤਾ ਭੇਜਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਅਨੰਦ ਅਤੇ ਅੰਤਰਰਾਸ਼ਟਰੀ ਵਿਕਾਸ ਲਈ ਸੈਕਟਰੀ ਔਫ ਸਟੇਟ ਰਣਦੀਪ ਸਰਾਏ ਨੇ ਦੱਸਿਆ ਕਿ ਇਹ ਫੰਡ ਕਿਊਬਾ ਦੇ ਲੋਕਾਂ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਲਈ ਜਾਰੀ ਕੀਤੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link