Apr 11, 2020 8:22 PM -

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਵੇਂ ਅੰਕੜੇ ਸਾਂਝੇ ਕੀਤੇ ਗਏ ਹਨ।
ਔਂਟੈਰੀਓ 'ਚ ਪੀੜਤਾਂ ਦੀ ਗਿਣਤੀ 6,648 ਤਕ ਪਹੁੰਚ ਚੁੱਕੀ ਹੈ।
ਸੂਬੇ 'ਚ ਇਸ ਵਾਇਰਸ ਸੰਬੰਧੀ 411 ਹੋਰ ਮਾਮਲੇ ਉਜਾਗਰ ਹੋਣ ਬਾਰੇ ਦੱਸਿਆ ਗਿਆ ਹੈ।
ਇਸਤੋਂ ਅਲਾਵਾ ਸੂਬੇ 'ਚ 31 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ।
ਹੁਣ ਤਕ ਸੂਬੇ ਦੇ 253 ਵਾਇਰਸ ਪੀੜਤਾਂ ਦੀ ਜਾਨ ਜਾ ਚੁੱਕੀ ਹੈ।
ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੂਬੇ ਦੇ 2,858 ਲੋਕ ਰਿਕਵਰ ਵੀ ਕਰ ਗਏ ਹਨ ਜੋ ਕਿ ਸੂਬੇ ਦੇ ਕੁਲ ਪੀੜਤਾਂ ਦਾ ਕਰੀਬ 40% ਹਿੱਸਾ ਬਣ ਜਾਂਦੇ ਹਨ।
ਅੱਜ ਸੂਬੇ ਦੇ ਪ੍ਰੀਮਿਅਰ ਡਗ ਫੋਰਡ ਨੇ ਕਿਊਬੈਕ ਦੇ ਕੇਅਰ ਹੋਮ 'ਚ ਉਜਾਗਰ ਹੋਏ ਮਾਮਲੇ ਸੰਬੰਧੀ ਦੁਖ ਜਾਹਿਰ ਕੀਤਾ ਅਤੇ ਕਿਹਾ ਕਿ ਇਹ ਲੋਕ ਖਤਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਮੁਸ਼ਕਿਲ ਸਮੇਂ 'ਚ ਇਨ੍ਹਾਂ ਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ।




